Punjab

ਪੰਜਾਬ ‘ਚ ਪਸ਼ੂ ਮੰਡੀਆਂ ਮੁੜ ਚਾਲੂ ਕਰਨ ‘ਤੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- 7 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਖ਼ਾਸ ਪ੍ਰੋਗਰਾਮ #AskCaption ਪ੍ਰੋਗਰਾਮ ਰਾਹੀਂ ਪੰਜਾਬ ਵਾਸੀਆਂ ਦੇ ਨਾਲ ਮੁਖਾਤਿਬ ਹੋਏ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।

ਇਸੇ ਲੜੀ ਦੌਰਾਨ ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਤੋਂ ਗੁਰਧਿਆਨ ਸਿੰਘ ਵੱਲੋਂ ਪਸ਼ੂ ਮੰਡੀਆਂ ਮੁੜ ਚਾਲੂ ਕਰਨ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਵਿਭਾਗ ਨੂੰ ਪਸ਼ੂ ਮੰਡੀਆਂ ਮੁੜ ਚਾਲੂ ਕਰਨ ਬਾਰੇ ਨਿਰਦੇਸ਼ ਦੇਣਗੇ। ਕੋਰੋਨਾਵਾਇਰਸ ਦੇ ਚੱਲਦਿਆਂ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਪਸ਼ੂ ਮੰਡੀਆਂ ਨੂੰ ਮਾਰਚ ਮਹੀਨੇ ਤੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਤੋਂ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਪਰ ਕੈਪਟਨ ਨੇ ਇਨ੍ਹਾਂ ਮੰਡੀਆਂ ਨੂੰ ਜਲਦੀ ਖੋਲ੍ਹਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਮੰਡੀਆਂ ਨੂੰ ਖੋਲ੍ਹਣ ਲਈ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ।