‘ਦ ਖ਼ਾਲਸ ਬਿਊਰੋ :- CBSE ਵੱਲੋਂ ਸਿਲੇਬਸ ‘ਚੋਂ ਕਟੋਤੀ ਕਰਨ ਦੇ ਮਾਮਲੇ ‘ਚ ਕੱਲ੍ਹ ਬੋਰਡ ਨੇ ਪੂਰੇ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਜੇਕਰ ਸਕੂਲਾਂ ਨੇ CBSE ਵੱਲੋਂ ਕਟੌਤੀ ਕੀਤੇ ਸਿਲੇਬਸ ‘ਚੋਂ ਵਿਦਿਆਰਥੀ ਨੂੰ ਪੜ੍ਹਾ ਦਿੱਤਾ ਹੈ ਤਾਂ ਉਸ ਸਿਲੇਬਸ ਨੂੰ ਇੰਟਰਨਲ ਅਸੈਸਮੈਂਟ ਦਾ ਹਿੱਸਾ ਬਣਾ ਲਿਆ ਜਾਵੇ ਤੇ ਵਿਦਿਆਰਥੀਆਂ ਨੂੰ ਅਗਲੇ ਸਾਲ 2021 ਬੋਰਡ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ‘ਚ ਸ਼ਾਮਲ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਸਕੂਲ ਕਟੌਤੀ ਕੀਤੇ ਸਿਲੇਬਸ ਦੇ ਵਿਸ਼ਿਆਂ ਨੂੰ ‘ਐਕਸਪੈਰੀਮੈਂਟਲ ਐਂਡ ਪ੍ਰਾਜੈਕਟ ਬੇਸਡ ਲਰਨਿੰਗ’ ਰਾਹੀਂ ਪੜ੍ਹਾ ਸਕਦੇ ਹਨ। ਇਹ NCERT  ਦੇ ਅਲਟਰਨੇਟਿਵ ਅਕਾਦਮਿਕ ਕੈਲੰਡਰ ਦਾ ਵੀ ਹਿੱਸਾ ਹੈ। ਬੋਰਡ ਨੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਆਪਕਾਂ ਨੂੰ ਐਕਸਪੈਰੀਮੈਂਟਲ ਲਰਨਿੰਗ ਤੇ ਪ੍ਰਾਜੈਕਟ ਬੇਸਡ ਲਰਨਿੰਗ ਦੀ ਸਿਖਲਾਈ ਦੇਣ। ਇਸ ਤੋਂ ਇਲਾਵਾ ਬੋਰਡ ਵੱਲੋਂ ਵੀ ਅਗਲੇ ਹਫ਼ਤੇ ਤੋਂ ਮੁਫ਼ਤ ਆਨਲਾਈਨ ਸਿਖਲਾਈ ਦਿੱਤੀ ਜਾਣੀ ਹੈ, ਜਿਸ ਲਈ ਅਧਿਆਪਕ ਆਪਣੇ ਆਪ ਨੂੰ ਰਜਿਸਟਰਡ ਕਰਨ।

ਦੱਸਣਯੋਗ ਹੈ ਕਿ ਕੋਵਿਡ-19 ਕਾਰਨ ਲੱਗੇ ਲਾਕਡਾਉਣ ‘ਚ ਸਕੂਲ ਬੰਦ ਰਹੇ ਹਨ, ਜਿਸ ਦੌਰਾਨ ਬੋਰਡ ਨੇ ਵਿਦਿਆਰਥੀਆਂ ਲਈ 7 ਜੁਲਾਈ ਨੂੰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦਾ ਤੀਹ ਫੀਸਦ ਸਿਲੇਬਸ ਘਟਾ ਦਿੱਤਾ ਸੀ। CBSE ਦੇ ਡਾਇਰੈਕਟਰ ਅਕਾਦਮਿਕ ਡਾ. ਜੋਸਫ ਇਮੈਨੁਅਲ ਨੇ ਸਰਕੁਲਰ ਜਾਰੀ ਕਰਦਿਆਂ ਦੱਸਿਆ ਕਿ ਬੋਰਡ ਵੱਲੋਂ ਉਕਤ ਜਮਾਤਾਂ ਦੇ 190 ਵਿਸ਼ਿਆਂ ਨੂੰ ਸਿਲੇਬਸ ‘ਚੋਂ ਘਟਾਇਆ ਗਿਆ ਹੈ। ਇਸ ਸਬੰਧ ‘ਚ ਕਈ ਸਕੂਲਾਂ ਨੇ ਬੋਰਡ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਕਿ ਉਨ੍ਹਾਂ ਨੇ ਘਟਾਏ ਗਏ ਸਿਲੇਬਸ ‘ਚੋਂ ਕਾਫੀ ਕੁੱਝ ਪੜ੍ਹਾ ਦਿੱਤਾ ਹੈ ਤੇ ਇਹੀ ਸਿਲੇਬਸ ਘਟਾਉਣ ਦਾ ਵਿਦਿਆਰਥੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਬੋਰਡ ਨੇ ਸਿਟੀਜ਼ਨਸ਼ਿਪ, ਫੈਡਰਲਿਜ਼ਮ ਤੇ ਹੋਰ ਜ਼ਰੂਰੀ ਵਿਸ਼ਿਆਂ ਨੂੰ ਸਿਲੇਬਸ ‘ਚੋਂ ਹਟਾ ਦਿੱਤਾ ਸੀ ਜਿਸ ਦੀ ਕਲਕੱਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕਾਫੀ ਨਿਖੇਧੀ ਕੀਤੀ ਗਈ ਹੈ।

ਮੁਲਾਂਕਣ ਸਬੰਧੀ  ਵੇਰਵੇ ਜਾਰੀ 

ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਸਨਅਮ ਭਾਰਦਵਾਜ ਨੇ ਕਿਹਾ ਕਿ ਵਿਦਿਆਰਥੀ ਆਪਣੇ ਮੁਲਾਂਕਣ ਤੇ ਉੱਤਰ ਪੱਤਰੀਆਂ ਦੀ ਫੋਟੋ ਕਾਪੀ ਕੱਢਣ ਲਈ ਬੋਰਡ ਦੀ ਵੈੱਬਸਾਈਟ ਤੋਂ ਵੇਰਵੇ ਲੈ ਸਕਦੇ ਹਨ। ਇਸ ਸਬੰਧੀ ਅਰਜ਼ੀ ਤੇ ਫੀਸ ਸਿਰਫ ਆਨਲਾਈਨ ਹੀ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਵਿਦਿਆਰਥੀ ਦੇ ਦਿੱਤੇ ਹੋਏ ਪੇਪਰ ਦੇ ਮੁਲਾਂਕਣ ਮਗਰੋਂ ਅੰਕ ਵਧਦੇ ਜਾਂ ਘਟਦੇ ਹਨ ਤਾਂ ਉਹ ਅਸਲ ਕਾਪੀਆਂ ਬੋਰਡ ਕੋਲ ਜਮ੍ਹਾਂ ਕਰਵਾ ਸਕਦੇ ਹਨ। ਜਿਸ ਲਈ ਉਨਾਂ ਨੂੰ ਅੰਕਾਂ ਦੀ ਪੜਤਾਲ ਲਈ 500 ਰੁਪਏ ਪ੍ਰਤੀ ਵਿਸ਼ਾ ਫੀਸ ਦੇਣੀ ਪਵੇਗੀ। ਜੇਕਰ ਕਿਸੇ ਵਿਦਿਆਰਥੀ ਨੇ ਕੋਈ ਸਵਾਲ ਦਾ ਦੁਬਾਰਾ ਮੁਲਾਂਕਣ ਕਰਵਾਉਣਾ ਹੈ ਤਾਂ ਉਸ ਨੂੰ ਹਰ ਸਵਾਲ ਦੇ ਸੌ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।

 

 

 

Leave a Reply

Your email address will not be published. Required fields are marked *