India

CBI ਨੇ ਜਲ ਸੈਨਾ ਦੇ ਚਾਰ ਅਧਿਕਾਰੀਆਂ ‘ਤੇ ਜਾਅਲੀ ਬਿੱਲ ਬਣਾਉਣ ਖਿਲਾਫ ਕੀਤਾ ਕੇਸ ਦਰਜ

ਕੇ਼ਦਰੀ ਜਾਂਚ ਬਿਊਰੋਂ

‘ਦ ਖ਼ਾਲਸ ਬਿਊਰੋਂ:-   ਸੀਬੀਆਈ ਨੇ ਪੱਛਮੀ ਜਲ ਸੈਨਾ ਕਮਾਂਡ ਨੂੰ ਆਈਟੀ ਹਾਰਡਵੇਅਰ (IET) ਦੀ ਸਪਲਾਈ ਦੇ ’ਤੇ ਜਾਅਲੀ ਬਿੱਲ ਬਣਾਉਣ ਦੇ ਦੋਸ਼ ‘ਚ ਜਲ ਸੈਨਾ ਦੇ ਚਾਰ ਅਤੇ 14 ਹੋਰ ਅਧਿਕਾਰੀਆਂ ਖ਼ਿਲਾਫ਼  ਕੇਸ ਦਰਜ ਕੀਤਾ ਗਿਆ ਹੈ।

ਜਾਂਚ ਏਜੰਸੀ ਨੇ ਕੈਪਟਨ ਅਤੁਲ ਕੁਲਕਰਣੀ, ਕਮਾਂਡਰ ਮੰਦਰ ਗੋਡਬੋਲੇ ਅਤੇ ਆਰਪੀ ਸ਼ਰਮਾ ਅਤੇ ਪੇਟੀ ਅਫਸਰ ਐਲਓਜੀ (ਐਫਐਂਡਏ) ਕੁਲਦੀਪ ਸਿੰਘ ਬਘੇਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਜਲ ਸੈਨਾ ਦੇ ਅਧਿਕਾਰੀਆਂ ਨੇ 6.76 ਕਰੋੜ ਰੁਪਏ ਦੇ ਜਾਅਲੀ ਬਿੱਲ ਬਣਾਏ ਸਨ।