Punjab

ਕੈਪਟਨ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਪਾਈ ਨੱਥ, ਹੁਣ ਸੂਬੇ ‘ਚ ਕੋਵਿਡ ਦੇ ਇਲਾਜ ਲਈ ਦੇਣਾ ਪਵੇਗਾ ਇੱਕੋ ਰੇਟ

‘ਦ ਖ਼ਾਲਸ ਬਿਊਰੋ :- 16 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਮੌਜੂਦਾ ਮਹਾਂਮਾਰੀ ਕੋਰੋਨਾ ਦੌਰਾਨ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ ਵੱਲੋਂ ਵੱਧ ਮੁਨਾਫਾ ਕਮਾਏ ਜਾਣ ‘ਤੇ ਹੁਣ ਕੋਵਿਡ ਦੇ ਇਲਾਜ ਲਈ ਇੱਕੋ ਰਾਸ਼ੀ ਨਿਰਧਾਰਤ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਹੈ।

ਇਹ ਫ਼ੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ ਸਮੀਖਿਆ ਵੀਡੀਓ ਕਾਨਫਰੰਸ (VC) ਤੋਂ ਬਾਅਦ ਐਲਾਨਿਆ ਗਿਆ ਹੈ। ਕੈਪਟਨ ਦੀ ਅਗਵਾਈ ਹੇਠ ਡਾ. KK ਤਲਵਾੜ ਕਮੇਟੀ ਵੱਲੋਂ ਕੋਵਿਡ ਇਲਾਜ ਦੇ ਲਈ ਨਿਰਧਾਰਤ ਕੀਤੇ ਗਏ ਰੇਟ (ਰਾਸ਼ੀ), ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ‘ਚ ਜਾਰੀ ਕਰ ਦਿੱਤੇ ਗਏ ਹਨ। ਜੋ ਕਿ ਮਰੀਜ਼ ਦੇ ਦਾਖ਼ਲੇ ਦੇ ਪ੍ਰਤੀ ਦਿਨ ਕਵਰ ਆਈਸੋਲੇਸ਼ਨ ਬੈੱਡ, ICU ਇਲਾਜ ਤੇ ਹਸਪਤਾਲ ਦਾਖ਼ਲਾ ਖਰਚੇ ਮੁਤਾਬਿਕ ਹੋਣਗੇ।

ਮਹਾਂਮਾਰੀ ਦੀ ਲਾਗ ਵੇਲੇ ਦੇਖਭਾਲ ਤੇ ਆਕਸੀਜਨ ਸਮੇਤ ਇਕੱਲੇ ਬਿਸਤਰਿਆਂ ਦੀ ਜ਼ਰੂਰਤ ਹੋਣੀ ਲਾਜ਼ਮੀ ਹੋਵੇਗੀ। ਅਤੇ NBE ਅਧਿਆਪਨ ਪ੍ਰੋਗਰਾਮ ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ NABH ਪ੍ਰਾਈਵੇਟ ਹਸਪਤਾਲਾਂ ਲਈ 10,000 ਰੁਪਏ ਨਿਰਧਾਰਤ ਕੀਤੇ ਗਏ ਹਨ। ਜਦਕਿ NABH ਦੁਆਰਾ ਮਾਨਤਾ ਪ੍ਰਾਪਤ ਹਸਪਤਾਲਾਂ ਲਈ 9000 ਰੁਪਏ ਨਿਰਧਾਰਤ ਕੀਤੇ ਗਏ ਹਨ (ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ) ਬਿਨਾਂ PG/DNB ਕੋਰਸ) ਅਤੇ ਗੈਰ- NABH ਮਾਨਤਾ ਪ੍ਰਾਪਤ ਹਸਪਤਾਲਾਂ ਲਈ 8000 ਰੁਪਏ ਨਿਰਧਾਰਤ ਕੀਤੇ ਗਏ ਹਨ।

ਗੰਭੀਰ ਬਿਮਾਰੀ  (ITU ਤੋਂ ਬਿਨਾਂ ਵੈਂਟੀਲੇਟਰ ਦੀ ਜ਼ਰੂਰਤ ਤੋਂ ਬਿਨਾਂ) ਸ਼੍ਰੇਣੀਆਂ ਵਾਲੇ ਹਸਪਤਾਲਾਂ ਲਈ ਰੇਟ ਕ੍ਰਮਵਾਰ, 15,000, 14,000 ਰੁਪਏ ਹਨ। ਜਦੋਂ ਕਿ 13,000 ਰੁਪਏ ਬਹੁਤ ਗੰਭੀਰ ਹਸਪਤਾਲ ਜਾਂ ਗੰਭੀਰ ਮਰੀਜ਼ਾਂ ਲਈ ਨਿਰਧਾਰਤ ਕੀਤੇ ਗਏ ਹਨ। ਅਤੇ 18,000, 16,500 ਤੇ 15,000 ਰੁਪਏ ਕ੍ਰਮਵਾਰ ਮੁਤਾਬਿਕ ਨਿਰਧਾਰਤ ਕੀਤੇ ਗਏ ਹਨ।

ਇੱਕ ਸਰਕਾਰੀ ਬੁਲਾਰੇ ਮੁਤਾਬਿਕ ਇਹ ਸਾਰੇ ਰੇਟ PPE ਕਿਟ ਲਾਗਤ ਸਮੇਤ ਸ਼ਾਮਲ ਹਨ। ਪ੍ਰਾਈਵੇਟ ਹਸਪਤਾਲਾਂ ਨੂੰ ਹਲਕੇ ਬਿਮਾਰੀ ਦੇ ਕੇਸਾਂ ਦੀ ਪੂਰਤੀ ਲਈ ਉਤਸ਼ਾਹਿਤ ਕਰਨ ਲਈ, ਡਾ. ਤਲਵਾੜ ਕਮੇਟੀ ਨੇ ਵੀ ਅਜਿਹੇ ਕੇਸਾਂ ਲਈ ਪ੍ਰਤੀ ਦਿਨ ਦਾਖਲਾ ਰੇਟ 500 ਰੁਪਏ ਨਿਰਧਾਰਤ ਕੀਤਾ ਹੈ। 6,500 ਤੋਂ 5,500 ਰੁਪਏ ਤੇ ਕ੍ਰਮਵਾਰ 4,500 ਤੱਕ।

ਇਹ ਕਦਮ ਸੂਬਾ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਦੀਆਂ ਕੋਵਿਡ ਇਲਾਜ ਵਿੱਚ ਕਾਫ਼ੀ ਮੁਨਾਫਾ ਖੱਟਣ ਦੀਆਂ ਸ਼ਿਕਾਇਤਾਂ ਮਗਰੋਂ ਚੁੱਕਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਸੂਬੇ ਭਰ ‘ਚੋਂ ਪ੍ਰਾਈਵੇਟ ਹਸਪਤਾਲਾਂ ਦੀ ਮਨਮਰਜ਼ੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਪ੍ਰਾਈਵੇਟ ਹਸਪਤਾਲਾਂ ਨੂੰ ਨੱਥ ਪਾਉਣ ਲਈ  ਡਾ: ਤਲਵਾੜ ਕਮੇਟੀ ਤੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਮਾਮਲੇ ਨੂੰ ਨਿੱਜੀ ਤੌਰ ‘ਤੇ ਸਖ਼ਤੀ ਵਰਤਣ ‘ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

Comments are closed.