Punjab

ਰੱਖੜੀ ਤਿਉਹਾਰ ਮੌਕੇ ਕੈਪਟਨ ਨੇ ਟਿਕ-ਟੌਕ ਸਟਾਰ ਨੂਰ ਨੂੰ ਭੇਜਿਆ ਇਹ ਤੋਹਫਾ

‘ਦ ਖ਼ਾਲਸ ਬਿਊਰੋ:- ਰੱਖੜੀ ਤਿਉਹਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿਕ-ਟੌਕ ਸਟਾਰ ਨੂਰ ਨੂੰ ਰੱਖੜੀ ਦਾ ਸ਼ਗਨ ਭੇਜਿਆ ਹੈ ਅਤੇ ਨੂਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਉਸਦਾ ਹਾਲਚਾਲ ਵੀ ਪੁੱਛਿਆ। ਨੂਰ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਬਿਲਕੁਲ ਠੀਕ ਠਾਕ ਹਾਂ।

 

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਕਿਹਾ ਕਿ ਮੈਨੂੰ ਨੂਰ ਨੂੰ ਠੀਕ ਦੇਖ ਕੇ ਖੁਸ਼ੀ ਮਹਿਸੂਸ ਹੋਈ ਹੈ ਅਤੇ ਮੈਨੂੰ ਯਕੀਨ ਹੈ ਕਿ ਨੂਰ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਕੋਰੋਨਾ ਮਹਾਂਮਾਰੀ ‘ਤੇ ਜ਼ਰੂਰ ਜਿੱਤ ਹਾਸਿਲ ਕਰਨਗੇ।