International

ਕੈਨੇਡਾ ਪੁਲਿਸ ਨੇ ਸਿੱਖ ਅਫ਼ਸਰਾਂ ਕੋਵਿਡ ਦੇ ਬਹਾਨੇ ਫਰੰਟਲਾਈਨ ਡਿਊਟੀਆਂ ਤੋਂ ਹਟਾਇਆ

‘ਦ ਖ਼ਾਲਸ ਬਿਊਰੋ ( ਕੈਨੇਡਾ ) :-  ਕੈਨੇਡਾ ਦੀ ਰੋਇਨ ਕੈਨੇਡਾ ਮਾਉਂਟਡ ਪੁਲਿਸ (RCMP) ਨੇ ਸਿੱਖ ਤੇ ਮੁਸਲਿਮ ਅਫਸਰਾਂ/ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਫਰੰਟਲਾਈਨ ਡਿਊਟੀਆਂ ਤੋਂ ਹਟਾ ਕੇ ਡੈਸਕ ਡਿਊਟੀਆਂ ‘ਤੇ ਤਾਇਨਾਤ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 31 ਮਾਰਚ 2020 ਤੋਂ ਬਾਅਦ ਤ ਇਨ੍ਹਾਂ ਅਧਿਕਾਰੀਆਂ ਨੂੰ ਫਰੰਟ ਲਾਈਨ ਡਿਊਟੀਆਂ ਤੋਂ ਇਹ ਕਹਿ ਕੇ ਹਟਾਇਆ ਗਿਆ ਸੀ ਕਿ ਮੁਲਾਜ਼ਮਾਂ ਵੱਲੋਂ ਪਾਇਆ ਮਾਸਕ ਇਨ੍ਹਾਂ ਦੀ ਦਾੜ੍ਹੀ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ ਅਤੇ ਅਜੀਹਾ ਹੀ ਵਿਤਕਰਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੀ ਸਾਹਮਣੇ ਆਇਆ ਹੈ।

ਹਾਲਾਂਕਿ ਵੈਂਕੂਵਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਸਲੀ ਵਿਤਕਰੇ, ਵਾਲਾਂ ਤਹਿਤ ਡਿਊਟੀਆਂ ਤੋਂ ਹਟਾਇਆ ਨਹੀਂ ਗਿਆ ਹੈ। ਸਾਰੇ ਫਰੰਟਲਾਈਨ ਅਫਸਰਾਂ ਕੋਲ ਢੁਕਵੀਂਆ PPE ਕਿੱਟਾਂ ਹਨ। ਜਦੋਂ ਵੀ ਲੋੜ ਹੋਵੇ, ਉਹ ਪਾ ਸਕਦੇ ਹਨ। ਡੇਲਟਾ ਪੁਲਿਸ ਨੇ ਦੱਸਿਆ ਕਿ ਅਫਸਰਾਂ ਕੋਲ ਇਹ ਵਿਕਲਪ ਹੁੰਦਾ ਹੈ ਕਿ ਉਹ ਚਾਹੁਣ ਤਾਂ ਮਾਸਕ ਅੱਗੇ PPE ਯਾਨੀ ਪਰਸਨਲ ਪ੍ਰੋਟੈਕਟਿਕ ਗੇਅਰ ਪਾ ਸਕਦੇ ਹਨ। ਨਿਊ ਵੈਸਟ ਮਨਿਸਟਰ ਪੁਲਿਸ ਮੁਤਾਬਕ ਉਹਨਾਂ ਦੀ ਕਪੜੇ ਵਾਲੇ ਮਾਸਕ ਪਾਉਣ ਦੀ ਕੋਈ ਨੀਤੀ ਨਹੀਂ ਹੈ ਪਰ ਉਹ PPE ਪ੍ਰਦਾਨ ਕਰ ਰਹੇ ਹਨ, ਅਤੇ ਸੋਸ਼ਲ ਡਿਸਟੈਂਸਿੰਗ ਨੂੰ ਉਤਸ਼ਾਹਿਤ ਕਰ ਰਹੇ ਹਨ।

ਜਾਣਕਾਰੀ ਮੁਤਾਬਿਕ ਬੀ ਸੀ ਆਰ ਸੀ ਐਮ ਪੀ ਨੇ ਉਨ੍ਹਾਂ ਦੇ ਸਵਾਲ ਦਾ ਲਿਖਤੀ ਜਵਾਬ ਭੇਜਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬਦਲੇ ਗਏ ਅਫਸਰਾਂ ਨੂੰ ਡੈਸਟ ਡਿਊਟੀ ਨਹੀਂ ਦਿੱਤੀ ਗਈ, ਕਈ ਹਾਲੇ ਵੀ ਟਰੈਫਿਕ ਜਾਂ ਜਾਂਚ ਪੜਤਾਲ ਦੇ ਕੰਮਾਂ ਵਿਚ ਲੱਗੇ ਹਨ, ਜਿਥੇ PPE ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਆਰ ਸੀ ਐਮ ਪੀ ਨੇ ਪੁਸ਼ਟੀ ਕੀਤੀ ਕਿ ਕੋਰੋਨਾ ਕਾਰਨ PPE ਪਾਉਣ ਦੀ ਲੋੜ ਕਾਰਨ ਕੁੱਝ ਮੈਡੀਕਲ ਤੇ ਧਾਰਮਿਕ ਤੌਰ ‘ਤੇ ਅਫ਼ਸਰ ਪ੍ਰਭਾਵਤ ਹੋਏ ਹਨ। ਆਰ ਸੀ ਐਮ ਪੀ ਲਈ ਆਪਣੇ ਮੁਲਾਜ਼ਮਾਂ ਦੀ ਸਿਹਤ ਤੇ ਸੁਰੱਖਿਆ ਪਹਿਲੀ ਤਰਜੀਹ ਹੈ।

31 ਮਾਰਚ ਨੂੰ ਧਾਰਮਿਕ ਤੌਰ ‘ਤੇ ਮਿਲੀਆਂ ਛੋਟਾਂ ਸਸਪੈਂਡ ਕਰ ਦਿੱਤੀਆਂ ਗਈਆਂ। ਆਰ ਸੀ ਐਮ ਪੀ ਦੇ ਨੈਸ਼ਨਲ ਸਰਵਿਸਿਜ਼ ਸੀ ਪੀ ਐਲ ਕੈਰੋਲੀਨ ਡੁਵਲ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਮੁਤਾਬਿਕ ਆਰ ਸੀ ਐਮ ਪੀ ਕੋਲ ਅਥਾਰਟੀ ਨਹੀਂ ਹੈ ਕਿ ਉਹ ਦਾੜ੍ਹੀਆਂ ਵਾਲੇ ਅਫਸਰਾਂ ਦੇ ਫਿੱਟ ਹੋਣ ਦਾ ਟੈਸਟ ਕਰੇ ਜਾਂ ਫਿਰ ਉਹ PPE ਚੁਣੇ ਜੋ ਨੈਸ਼ਨਲ ਇੰਸਟੀਚਿਊਟ ਫਾਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਵੱਲੋਂ ਪ੍ਰਵਾਨਤ ਨਹੀਂ ਹਨ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਲੰਬੇ ਅਰਸੇ ਬਾਅਦ ਵੇਖਣ ਨੂੰ ਮਿਲਿਆ ਹੈ ਕਿ ਸਿੱਖ ਤੇ ਮੁਸਲਿਮ ਅਫਸਰਾਂ ਜਾਂ ਮੁਲਾਜ਼ਮਾਂ ਨਾਲ ਇਸ ਤਰੀਕੇ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਕੋਰੋਨਾ ਦੇ ਨਾਂ ‘ਤੇ ਹੋ ਰਿਹਾ ਹੈ।