Punjab

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ

‘ਦ ਖ਼ਾਲਸ ਬਿਊਰੋ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ਮਗਰੋਂ ਪੰਜਾਬ ਭਰ ‘ਚ ਦੁੱਖ ਦੀ ਲਹਿਰ ਹੈ। ਇਸ ਮੌਕੇ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਿੰਡ ਮੂਸਾ ਪਹੁੰਚੇ।ਜਿੱਥੇ ਉਹਨਾਂ ਨੇ ਸਿਧੂ ਮੂਸੇ ਵਾਲਾ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦੀ ਘੜੀ ‘ਚ ਸੋਗ ਦੀ ਪ੍ਰਗਟਾਵਾ।

ਇਸ ਦੌਰਾਨ ਡਾ. ਬਲਜੀਤ ਕੌਰ ਨੇ ਕਿਹਾ ਕਿ ਕਾ ਤਲ ਜਲਦ ਫੜ੍ਹੇ ਜਾਣਗੇ ਅਤੇ ਉਹਨਾਂ ਨੂੰ ਸਖ਼ਤ ਸ ਜ਼ਾ ਵੀ ਦਿੱਤੀ ਜਾਏਗੀ । ਉਨ੍ਹਾਂ ਨੇ ਕਿਹਾ ਕਿ ਕੁੱਝ ਫੜ੍ਹੇ ਵੀ ਗਏ ਹਨ।ਇਹ ਪੂਰਾ ਮਾਮਲਾ ਸਰਕਾਰ ਦੇ ਧਿਆਨ ‘ਚ ਹੈ ਅਤੇ ਜਲਦ ਹੀ ਸਾਰਾ ਮਾਮਲਾ ਸਭ ਦੇ ਸਾਹਣੇ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ।ਜਿਸ ਤਰ੍ਹਾਂ ਨਾਲ ਪਰਿਵਾਰ ਚਾਹਵੇਗਾ ਉਸੇ ਤਰ੍ਹਾਂ ਨਾਲ ਸੀਐਮ ਮਾਨ ਉਨ੍ਹਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਕਰਨਗੇ।ਉਹਨਾਂ ਕਿਹਾ ਕਿ ਪਰਿਵਾਰ ਵੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਦੋ ਦੋ ਸ਼ੀਆਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿੱਤੀ ਜਾਵੇ।ਡਾ. ਬਲਜੀਤ ਨੇ ਕਿਹਾ ਕਿ ਉਹ ਹਮੇਸ਼ਾਂ ਪਰਿਵਾਰ ਦੇ ਨਾਲ ਹਨ।