Punjab

ਜੈੱਕ ਨਾਲ ਇਮਾਰਤ ਨੂੰ ਉੱਪਰ ਚੁੱਕਦੇ ਸਮੇਂ ਲੁਧਿਆਣਾ ਵਿੱਚ ਢਹਿ-ਢੇਰੀ ਹੋਈ ਬਿਲਡਿੰਗ, 3 ਮਜ਼ਦੂਰਾਂ ਦੀ ਮੌਤ

‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :-ਲੁਧਿਆਣਾ ਦੇ ਡਾਬਾ ਰੋਡ ‘ਤੇ ਸਥਿਤ ਬਾਬਾ ਮੁਕੰਦ ਸਿੰਘ ਨਾਗਾ ਵਿਖੇ ਇੱਕ ਇਮਾਰਤ ਦੀ ਛੱਤ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 36 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 4 ਲੋਕ ਅਜੇ ਵੀ ਫਸੇ ਹੋਏ ਹਨ। ਜ਼ਖਮੀ ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਿਕ ਉਸਾਰੀ ਅਧਿਨ ਇੱਕ ਫੈਕਟਰੀ ਦੇ ਲੈਂਟਰ ਨੂੰ ਜੈੱਕ ਨਾਲ ਚੁੱਕਿਆ ਜਾ ਰਿਹਾ ਸੀ। ਬਚਾਅ ਕਾਰਜ ਵਿੱਚ ਐੱਨਡੀਆਰਐੱਫ, ਐੱਸਡੀਆਰਐੱਫ ਤੇ ਪਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।