India

Breaking News-ਕਦੋਂ ਮੁੱਕੂ ਲਾਕਡਾਊਨ ! ਕੇਜਰੀਵਾਲ ਨੇ ਹੱਥ ਬੰਨ੍ਹ ਕੇ 1 ਹਫ਼ਤਾ ਹੋਰ ਵਧਾਈ ਤਾਲਬੰਦੀ, ਮੈਟਰੋ ਵੀ ਬੰਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਹਾਲੇ ਦਿੱਲੀ ਦੀ ਜਨਤਾ ਨੂੰ ਢਿੱਲ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੱਲ੍ਹ ਖਤਮ ਹੋਣ ਵਾਲੀ ਤਾਲਾਬੰਦੀ ਨੂੰ ਅਗਲੇ ਹਫਤੇ 17 ਮਈ ਸੋਮਵਾਰ ਸਵੇਰੇ 5 ਵਜੇ ਤੱਕ ਵਧਾਇਆ ਜਾ ਰਿਹਾ ਹੈ।

ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ 20 ਅਪ੍ਰੈਲ ਤੋਂ ਬਾਅਦ ਜਿੰਨੀ ਵਾਰ ਵੀ ਤਾਲਾਬੰਦੀ ਕੀਤੀ ਹੈ, ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਇਸ ਵਾਰ ਤਾਲਾਬੰਦੀ ਹੋਰ ਸਖਤ ਕੀਤੀ ਜਾ ਰਹੀ ਹੈ। ਮੁੱਖਮੰਤਰੀ ਨੇ ਕਿਹਾ ਕੱਲ੍ਹ ਤੋਂ ਮੈਟਰੋ ਸੇਵਾ ਵੀ ਬੰਦ ਰਹੇਗੀ। ਲਾਗ ਦੀ ਦਰ ਬੇਸ਼ੱਕ 35 ਤੋਂ 23 ਫੀਸਦ ਰਹਿ ਗਈ ਹੈ, ਫਿਰ ਵੀ ਮਜ਼ਬੂਰੀ ਵਿੱਚ ਤਾਲਾਬੰਦੀ ਕਰਨੀ ਪੈ ਰਹੀ ਹੈ।