‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਬੀਜੇਪੀ ਕਈ ਥਾਂਈ ਦਫ਼ਤਰ ਖੋਲ੍ਹਣ ਜਾ ਪ੍ਰਗਰਾਮ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨੂੂੰ ਲੈ ਕੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਪੰਜਾਬ ਆਉਣ ਦੀਆਂ ਚਰਚਾਵਾਂ ਆ ਰਹੀਆਂ ਹਨ, ਸੂਤਰਾਂ ਦੇ ਹਵਾਲੇ ਤੋਂ ਨੱਢਾ ਤਿੰਨ ਦਿਨਾਂ ਦੇ ਲਈ ਪੰਜਾਬ ਦੇ ਦੌਰੇ ‘ਤੇ ਰਹਿਣਗੇ, ਪਰ ਨੱਢਾ ਦੇ ਆਉਣ ਤੋਂ  ਪਹਿਲਾਂ ਹੀ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੱਡਾ ਐਲਾਨ ਕੀਤਾ ਹੈ।

ਰਵਨੀਤ ਬਿੱਟੂ ਨੇ ਆਪਣੇ ਫੇਸਬੁੱਕ ‘ਤੇ ਲਿਖਿਆ ‘ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ 3 ਦਿਨਾਂ ਦੀ ਪੰਜਾਬ ਫੇਰੀ ਦਾ ਐਲਾਨ ਕੀਤਾ ਹੈ, ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਖਿਲਾਫ਼ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਦੇ ਨਾਲ ਮਿਲ ਕੇ ਪ੍ਰਦਰਸ਼ਨ ਕਰਾਂਗਾ, ਜੇਕਰ ਉਹ ਪੰਜਾਬ ਵਿੱਚ ਵਰੜਨ ਦੀ ਹਿੰਮਤ ਰੱਖ ਦੇ ਹਨ।

ਦੱਸਣਯੋਗ ਹੈ ਕਿ ਬੀਜੇਪੀ 19 ਨਵੰਬਰ ਨੂੰ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪੰਜਾਬ ਵਿੱਚ ਪ੍ਰੋਗਰਾਮ ਕਰਨ ਜਾ ਰਹੀ ਹੈ, ਜੇ.ਪੀ ਨੱਢਾ ਪੰਜਾਬ ਦੀਆਂ 19 ਥਾਵਾਂ ‘ਤੇ ਪਾਰਟੀ ਦਾ ਦਫ਼ਤਰ ਖ਼ੋਲਣ ਜਾ ਰਹੇ ਹਨ। ਬੀਜੇਪੀ ਇਸ ਵਾਰ ਮਿਸ਼ਨ 2022 ਨੂੰ ਸਫ਼ਲ ਬਣਾਉਣ ਦੇ ਲਈ ਹੁਣੇ ਤੋਂ ਪੂਰੀ ਤਰ੍ਹਾਂ ਨਾਲ ਤਿਆਰ ਕਰ ਰਹੀ ਹੈ। ਇਸੇ ਲਈ ਪਾਰਟੀ ਵੱਲੋਂ ਦਲਿਤ ਅਤੇ ਸਿੱਖ ਵੋਟਰਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਪ੍ਰਭਾਰੀ ਅਤੇ ਸਹਿ-ਪ੍ਰਭਾਰੀ ਦੀ ਚੋਣ ਕੀਤੀ ਹੈ।

 

ਦਲਿਤ-ਸਿੱਖ ਵੋਟ ਬੈਂਕ ਨੂੰ ਧਿਆਨ ‘ਚ ਰੱਖ ਦੇ ਹੋਏ ਪ੍ਰਭਾਰੀ ਦੀ ਨਿਯੁਕਤੀ ਕੀਤੀ

ਪਿਛਲੇ ਹਫ਼ਤੇ ਹੀ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਦਲਿਤ ਅਤੇ ਸਿੱਖ ਭਾਈਚਾਰੇ ਨੂੰ ਧਿਆਨ ਵਿੱਚ ਰੱਖ ਦੇ ਹੋਏ ਬੀਜੇਪੀ ਨੇ ਵੱਡਾ ਫ਼ੈਸਲਾ ਲਿਆ ਹੈ। 30 ਫ਼ੀਸਦੀ ਦਲਿਤ ਵੋਟ ਬੈਂਕ ‘ਤੇ ਬੀਜੇਪੀ ਦੀ ਨਜ਼ਰ ਹੈ ਇਸ ਲਈ SC ਸੈੱਲ ਦੇ ਕਈ ਸਾਲ ਤੱਕ ਪ੍ਰਧਾਨ ਰਹੇ ਦੁਸ਼ਯੰਤ ਕੁਮਾਰ ਗੌਤਮ ਨੂੰ ਸੂਬਾ ਬੀਜੇਪੀ ਦਾ ਪ੍ਰਭਾਰੀ ਚੁਣਿਆ ਗਿਆ ਹੈ ਜਦਕਿ ਸਹਿ-ਪ੍ਰਭਾਰੀ ਡਾਕਰਟ ਨਰੇਂਦਰ ਸਿੰਘ ਨੂੰ ਲਗਾਇਆ ਗਿਆ ਹੈ ਜੋ ਕਿ ਜੰਮੂ-ਕਮਸ਼ੀਰ ਵਿੱਚ ਬੀਜੇਪੀ ਨਾਲ 4 ਦਹਾਕਿਆਂ ਤੋਂ ਜੁੜੇ ਹੋਏ ਹਨ। ਨਰੇਂਦਰ ਸਿੰਘ ਸਿੱਖ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਦੇ ਹਨ ਅਤੇ ਖੇਤੀ-ਬਾੜੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਵੀ ਰਹੇ ਹਨ। 15 ਮਹੀਨਿਆਂ ਵਿੱਚ ਨਰੇਂਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਸਿੱਖ ਵੋਟਰ ਅਤੇ ਕਿਸਾਨਾਂ ਨੂੰ ਪਾਰਟੀ ਦੇ ਵੱਲ ਲੈ ਕੇ ਆਉਣਗੇ।

 

 

Leave a Reply

Your email address will not be published. Required fields are marked *