Punjab

ਬੇਅੰਤ ਸਿੰਘ ਪਰਿਵਾਰ ਤੋਂ ਵਾਪਿਸ ਲਈ ਸੈਕਟਰ-5 ਵਾਲੀ ਕੋਠੀ

‘ਦ ਖਾਲਸ ਬਿਊਰੋ:- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਪਿਛਲੇ ਲੰਮੇਂ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ-5 ਸਰਕਾਰੀ ਕੋਠੀ ‘ਚ ਰਹਿ ਰਿਹਾ ਹੈ।  ਚੰਡੀਗੜ੍ਹ ਪ੍ਰਸ਼ਾਸਨ ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਕੀਤੇ ਹਨ।

ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲੈਦਿਆਂ ਸਰਕਾਰੀ ਕੋਠੀ ਦੀ ਅਲਾਟਮੈਂਟ ਜਿਵੇਂ ਹੀ ਰੱਦ ਕੀਤੀ ਤਾਂ ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਿਆ।

ਪੰਜਾਬੀ ਟ੍ਰਿਬਿਊਨ ਮੁਤਾਬਕ ਯੂਟੀ ਪ੍ਰਸ਼ਾਸਨ (ਚੰਡੀਗੜ੍ਹ) ਦੀ ਹਾਊਸ ਅਲਾਟਮੈਂਟ ਕਮੇਟੀ ਨੇ 25 ਨਵੰਬਰ 2010 ਨੂੰ ਪੱਤਰ ਨੰਬਰ 2593 ਤਹਿਤ ਮਰਹੂਮ ਮੁੱਖ ਮੰਤਰੀ ਦੇ ਪੁੱਤਰ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਨਾਮ ’ਤੇ ਸੈਕਟਰ 5 ਵਿੱਚ ਸਰਕਾਰੀ ਕੋਠੀ ਅਲਾਟ ਕੀਤੀ ਸੀ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ 26 ਨਵੰਬਰ 2010 ਨੂੰ ਹੀ ਕੋਠੀ ਨੰਬਰ 33 ਦਾ ਕਬਜ਼ਾ ਕਰ ਲਿਆ ਸੀ। ਪਹਿਲਾਂ ਇਹ ਕੋਠੀ ਮਰਹੂਮ ਮੁੱਖ ਮੰਤਰੀ ਦੀ ਪਤਨੀ ਜਸਵੰਤ ਕੌਰ ਦੇ ਨਾਮ ’ਤੇ ਅਲਾਟ  ਹੋਈ ਸੀ।

ਯੂਟੀ ਪ੍ਰਸ਼ਾਸਨ ਨੇ ਸ੍ਰੀਮਤੀ ਜਸਵੰਤ ਕੌਰ ਦੀ ਮੌਤ ਮਗਰੋਂ ਇਹੋ ਕੋਠੀ ਤੇਜ ਪ੍ਰਕਾਸ਼ ਸਿੰਘ ਨੂੰ ਅਲਾਟ ਕਰ ਦਿੱਤੀ। ਉਦੋਂ ਕੇਂਦਰ ਵਿੱਚ ਯੂਪੀਏ ਦੀ ਸਰਕਾਰ ਸੀ। ਹੁਣ ਜਦੋਂ ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਹੈ ਤਾਂ ਯੂਟੀ ਪ੍ਰਸ਼ਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਨੂੰ ਵੀ ਬਹੁਤਾ ਵਜ਼ਨ ਨਹੀਂ ਦਿੱਤਾ।

ਪ੍ਰਸ਼ਾਸਨ ਦੀ ਹਾਊਸ ਅਲਾਟਮੈਂਟ ਕਮੇਟੀ ਨੇ ਸਾਬਕਾ ਮੰਤਰੀ ਨੂੰ ਲਿਖੇ ਪੱਤਰ ’ਚ ਆਖਿਆ ਹੈ ਕਿ ਹਾਊਸ ਅਲਾਟਮੈਂਟ ਰੂਲਜ਼ 1996 ਅਨੁਸਾਰ ਉਨ੍ਹਾਂ (ਤੇਜ ਪ੍ਰਕਾਸ਼ ਸਿੰਘ) ਦੀ ਇਸ ਸਰਕਾਰੀ ਰਿਹਾਇਸ਼ ਦੀ ਐਨਟਾਈਟਲਮੈਂਟ ਨਹੀਂ ਬਣਦੀ ਹੈ।   ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵੱਲੋਂ 7 ਮਈ 2018 ਨੂੰ ਦਿੱਤੀ ਜੱਜਮੈਂਟ ਦਾ ਹਵਾਲਾ ਵੀ ਦਿੱਤਾ ਹੈ। ਪੱਤਰ ਅਨੁਸਾਰ ਕੋਠੀ ਦੀ ਅਲਾਟਮੈਂਟ ਫੌਰੀ ਰੱਦ ਕਰ ਦਿੱਤੀ ਗਈ ਹੈ ਅਤੇ ਸਾਬਕਾ ਮੰਤਰੀ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਹੀ ਨਹੀਂ ਬਿਜਲੀ ਪਾਣੀ ਦੇ ਬਕਾਇਆਂ ਬਾਰੇ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਹੈ।

ਇਸ ਮਾਮਲੇ ਨੂੰ ਲੈ ਕੇ 10 ਜੂਨ ਨੂੰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ। ਜਿਸ ਵਿੱਚ ਲਿਖਿਆ ਸੀ ਕਿ ਸੰਯੁਕਤ ਪਰਿਵਾਰ ਅਤੇ ਪਰਿਵਾਰ ਨੂੰ ਬੇਅੰਤ ਸਿੰਘ ਦੀ ਮੌਤ ਮਗਰੋਂ ਅਜੇ ਵੀ ਖ਼ਤਰਾ ਹੋਣ ਦੀ ਗੱਲ ਆਖਦਿਆਂ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਣ ਦਾ ਹਵਾਲਾ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 12 ਜੂਨ ਨੂੰ ਯੂਟੀ ਪ੍ਰਸ਼ਾਸਨ ਨੂੰ ਸਾਬਕਾ ਮੰਤਰੀ ਦੇ ਹਵਾਲੇ ਨਾਲ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਕੋਠੀ ਨੂੰ ਪੰਜਾਬ ਪੂਲ ਵਿਚ ਤਬਦੀਲ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਯੂਟੀ ਪ੍ਰਸ਼ਾਸਨ ਉਲਾਂਭਾ  ਦਿੰਦਿਆ ਕਿਹਾ ਕਿ ਪਹਿਲਾਂ ਸਮੇਂ ਸਮੇਂ ’ਤੇ ਪਰਿਵਾਰ ਨੇ ਮੁੱਦਾ ਉਠਾਇਆ ਹੈ, ਜਿਸ ’ਤੇ ਯੂਟੀ ਪ੍ਰਸ਼ਾਸਨ ਨੇ ਗੌਰ ਨਹੀਂ ਕੀਤਾ।

ਮੁੱਖ ਮੰਤਰੀ ਦੇ ਪੱਤਰ ਤੋਂ ਇੱਕ ਦਿਨ ਪਹਿਲਾਂ ਹੀ ਯੂਟੀ ਪ੍ਰਸ਼ਾਸਨ ਨੇ 11 ਜੂਨ ਨੂੰ ਸੈਕਟਰ-5 ਦੀ ਇਹ ਸਰਕਾਰੀ ਕੋਠੀ ਪੰਜਾਬ ਦੇ ਮੁੱਖ ਸਕੱਤਰ ਵਾਸਤੇ ਰਾਖਵੀਂ ਕਰ ਦਿੱਤੀ।

ਜਾਣਕਾਰੀ ਮੁਤਾਬਿਕ ਮੌਜੂਦਾ ਸਮੇਂ ‘ਚ ਹਾਲਾਤਾਂ ਦੇਖਦਿਆਂ ਸਾਬਕਾ ਮੰਤਰੀ ਨੂੰ ਘਰ ਖਾਲੀ ਕਰਨਾ ਪੈ ਸਕਦਾ ਹੈ।ਨਿਯਮਾਂ ਅਨੁਸਾਰ ਪੰਜਾਬ ਦੇ ਨਵੇਂ ਮੁੱਖ ਸਕੱਤਰ ਇਸ ਨਵੀਂ ਰਿਹਾਇਸ਼ ਵਿੱਚ ਸ਼ਿਫਟ ਹੋ ਸਕਦੇ ਹਨ।

Comments are closed.