India Punjab

ਤਿਉਹਾਰਾਂ ਦੇ ਸੀਜ਼ਨ ‘ਚ ਕਈ ਦਿਨ ਬੰਦ ਰਹਿਣਗੇ ਬੈਂਕ

‘ਦ ਖ਼ਾਲਸ ਬਿਊਰੋ :- ਦੀਵਾਲੀ ਦੇ ਬਾਅਦ ਅਗਲੇ ਹਫ਼ਤੇ ਵੀ ਤਿੰਨ ਦਿਨ ਬੈਂਕ ਬੰਦ ਰਹਿਣਗੇ। ਅੱਜ ਗੌਵਰਧਨ ਪੂਜਾ ਕਾਰਨ ਦੇਸ਼ ਵਿੱਚ ਬੈਂਕ ਬੰਦ ਰਹਿਣਗੇ। 16 ਨਵੰਬਰ ਨੂੰ ਭਾਈਦੂਜ ਹੈ ਤਾਂ ਇਸ ਦਿਨ ਵੀ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ। 20 ਅਤੇ 21 ਨਵੰਬਰ  ਨੂੰ ਛੱਠ ਪੂਜਾ ਹੈ, ਇਸ ਦਿਨ ਬਿਹਾਰ ਅਤੇ ਝਾਰਖੰਡ ਵਿੱਚ ਛੁੱਟੀ ਹੋਵੇਗੀ। 22 ਨਵੰਬਰ ਨੂੰ ਫਿਰ ਐਤਵਾਰ ਹੈ, ਇਸ ਲਈ ਬੈਂਕ ਵਿੱਚ ਕੰਮ ਨਹੀਂ ਹੋਵੇਗਾ।

28,29,30 ਨਵੰਬਰ ਨੂੰ ਬੈਂਕ ਵਿੱਚ ਛੁੱਟੀ 

28 ਨਵੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਦਿਨ ਬੈਂਕ ਵਿੱਚ ਕੰਮਕਾਜ ਨਹੀਂ ਹੋਵੇਗਾ। 29 ਨੂੰ ਐਤਵਾਰ ਹੈ ਅਤੇ 30 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਸੂਬਿਆਂ ਦੇ ਹਿਸਾਬ ਨਾਲ ਵੱਖ-ਵੱਖ ਤਿਉਹਾਰਾਂ ਦੇ ਹਿਸਾਬ ਨਾਲ ਛੁੱਟੀ ਹੋਵੇਗੀ।