India

ਮੁੰਬਈ ਪੁਲਿਸ ਨੇ ਅਰਨਬ ਗੋਸੁਆਮੀ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

‘ਦ ਖ਼ਾਲਸ ਬਿਊਰੋ ( ਮੁੰਬਈ ) :- ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸੁਆਮੀ ਸਣੇ 2 ਹੋਰ ਲੋਕਾਂ ਨੂੰ 53 ਸਾਲ ਦੇ ਇੰਟੀਅਰ ਡਿਜ਼ਾਈਨਰ ਵੱਲੋਂ ਕਥਿਤ ਸੂਸਾਇਡ ਲਈ ਉਕਸਾਨ ਦੇ ਕੇਸ ਵਿੱਚ ਰਾਏਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਸਾਲ ਮਈ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਇਸ ਕੇਸ ਦੀ ਜਾਂਚ ਲਈ CID ਨੂੰ ਹੁਕਮ ਦਿੱਤੇ ਗਏ ਸਨ। ਇਹ ਮਾਮਲਾ 2018 ਦਾ ਹੈ। ਪੁਲਿਸ ਨੇ ਅਰਨਬ ਦੇ ਘਰ ਦੀ ਤਲਾਸ਼ੀ ਵੀ ਲਈ, ਇਸ ਮਾਮਲੇ ‘ਚ ਅਰਨਬ ਨੂੰ ਅਲੀਬਾਗ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਿਸ ਨੇ ਅਰਨਬ ਗੋਸੁਆਮੀ ਦੇ ਇਲਾਵਾ ਫਿਰੋਜ ਸ਼ੇਖ਼ ਤੇ ਨਿਤੇਸ਼ ਸਾਰਦਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਦਰਅਸਲ ਅਰਨਬ ਗੋਸੁਆਮੀ, ਫਿਰੋਜ ਸ਼ੇਖ ਅਤੇ ਨਿਤੇਸ਼ ਸਾਰਦਾ ਵੱਲੋਂ ਕਥਿਤ ਤੌਰ ‘ਤੇ ਬਕਾਇਆ ਰਾਸ਼ੀ ਨਾ ਦੇਣ ‘ਤੇ 53 ਸਾਲ ਦੇ ਇੰਟੀਅਰ ਡਿਜਾਇਨਰ ਤੇ ਉਸ ਦੀ ਮਾਂ ਵੱਲੋਂ ਸੂਸਾਈਡ ਮਾਮਲੇ ਵਿੱਚ CID ਜਾਂਚ ਦੇ ਹੁਕਮ ਦਿੱਤੇ ਸਨ। ਕਥਿਤ ਤੌਰ ‘ਤੇ ਅਨਵੇਅ ਨਾਇਕ ਵੱਲੋਂ ਲਿਖੇ ਸੂਸਾਈਡ ਨੋਟ ਵਿੱਚ ਕਿਹਾ ਗਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਦਾ 5.40 ਕਰੋੜ ਦਾ ਭੁਗਤਾਨ ਨਹੀਂ ਕੀਤਾ ਸੀ, ਇਸ ਲਈ ਉਨ੍ਹਾਂ ਨੇ ਸੂਸਾਈਡ ਕਰਨਾ ਪੈ ਰਿਹਾ ਹੈ। ਰਿਪਬਲਿਕ ਟੀਵੀ ਨੇ ਇੰਨਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਸੀ।