‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਜਸਵੰਤ ਸਿੰਘ ਹਲਕਾ ਮਜੀਠਾ ਦੇ ਧਰਮੀ ਫੌਜੀ ਜਿਹੜੇ ਕਿ 1984 ਦੇ ‘ਸਾਕਾ ਨੀਲਾ ਤਾਰਾ’ ਸਮੇਂ ਫੌਜ ਦੀ ਨੌਕਰੀ ਛੱਡਕੇ ਆ ਗਏ ਸਨ, ਜਿਸ ਤੋਂ ਬਾਅਦ ਉਹਨਾਂ ਦਾ ‘ਕੋਰਟ ਮਾਰਸ਼ਲ’ ਕਰ ਦਿੱਤਾ ਗਿਆ ਸੀ। ਜਸਵੰਤ ਸਿੰਘ ਵੱਲੋਂ ਧਰਮੀ ਫੌਜੀਆਂ ਨੂੰ ਮਿਲਣ ਵਾਲੀ ਪੈਨਸ਼ਨ ਲੈਣ ਲਈ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ “ਮੇਰੇ ਕੋਲ ਸਾਰੇ ਪਰੂਫ ਹੋਣ ਦੇ ਬਾਵਜੂਦ ਮੇਰੀ ਪੈਨਸ਼ਨ ਨਹੀਂ ਲਗਾਈ ਜਾ ਰਹੀ। ਹਾਲਾਂਕਿ ਸੈਨਿਕ ਭਲਾਈ ਕੇਂਦਰ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਦਸਤਾਵੇਜਾਂ ਦੀ ਛਾਣ-ਬੀਣ ਕਰਕੇ ਉਹਨਾਂ ਨੂੰ ਪੈਨਸ਼ਨ ਲੈਣ ਦੇ ਯੋਗ ਕਰਾਰ ਦਿੱਤਾ ਜਾ ਚੁੱਕਿਆ ਹੈ”।

 

ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਾਰਾ ਫਿਰ ਦੋ ਸਾਲ ਪਹਿਲਾਂ ਪੈਨਸ਼ਨ ਲੈਣ ਲਈ ਕੇਸ ਅਪਲਾਈ ਕੀਤਾ ਸੀ, ਪਰ ਸੈਨਿਕ ਭਲਾਈ ਕੇਂਦਰ ਚੰਡੀਗੜ੍ਹ ਵੱਲੋਂ ਇਸ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ। ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਕਰਕੇ ਉਹਨਾਂ ਦੀ ਪੈਨਸ਼ਨ ਜਲਦੀ ਤੋਂ ਜਲਦੀ ਲਗਾਈ ਜਾਵੇ।

 

ਜਸਵੰਤ ਸਿੰਘ ਵੱਲੋਂ ਭੇਜੇ ਗਏ ਦਸਤਾਵੇਜ

Leave a Reply

Your email address will not be published. Required fields are marked *