‘ਦ ਖ਼ਾਲਸ ਬਿਊਰੋ :- ਅੱਜ ਯਾਨਿ 12 ਜੁਲਾਈ ਤੋਂ 26 ਜੁਲਾਈ ਦੇ ਦਰਮਿਆਨ ਭਾਰਤ ਦੇ ਪੰਜ ਸੂਬਿਆਂ ਲਈ ਸੰਯੁਕਤ ਅਰਬ ਅਮੀਰਾਤ ਤੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਹ ਫੈਸਲਾ ਲਾਕਡਾਊਨ ਦੌਰਾਨ ਦਿੱਤੀ ਗਈ ਢਿੱਲ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ। ਇਨ੍ਹਾਂ ਉਡਾਣਾਂ ਰਾਹੀਂ ਅਮੀਰਾਤ ‘ਚ ਫ਼ਸੇ ਭਾਰਤੀ ਲੋਕ ਆਪਣੇ ਮੁਲਕ ਵਾਪਸ ਆ ਸਕਣਗੇ ਤੇ ਇਸੇ ਤਰ੍ਹਾਂ ਭਾਰਤ ‘ਚ ਫ਼ਸੇ ਅਮੀਰਾਤਵਾਸੀ ਵਾਪਸ ਆਪਣੇ ਮੁਲਕ ਜਾ ਸਕਣਗੇ।

ਇਹਨਾਂ  ਵੱਡੇ ਸ਼ਹਿਰਾਂ ਤੋਂ  ਭਰੀਆਂ ਜਾਣਗੀਆਂ ਉਡਾਣਾਂ :- 

ਯਾਤਰੀਆਂ ਲਈ ਇਹ ਉਡਾਣਾਂ ਰੋਜ਼ਾਨਾ ਦਿੱਲੀ , ਬੇਂਗਲੂਰੂ ਤੇ ਕੋਚੀ ਤੋਂ ਦੋ ਵਾਰ ਚਲਾਈਆਂ ਜਾਣਗੀਆਂ, ਜਦਕਿ ਮੁੰਬਈ ਤੋਂ ਤਿੰਨ ਵਾਰ ਤੇ ਤਿਰੂਵਨੰਤਪੁਰਮ ਤੋਂ ਇੱਕ ਵਾਰ ਹੀ ਉਡਾਣ ਹੋਵੇਗੀ। ਬੇਂਗਲੂਰੂ ਤੇ ਮੁੰਬਈ ਦੀਆਂ ਉਡਾਣਾਂ ਸੂਬਾ ਸਰਕਾਰ ਦੀ ਮਨਜ਼ੂਰੀ ਉੱਪਰ ਨਿਰਭਰ ਕਰਨਗੀਆਂ।

ਉਡਾਣਾਂ ਲਈ ਟਿਕਟਾਂ ਹੇਠ ਲਿਖੀਆਂ ਵੈਬਸਾਇਟ ‘ਤੇ ਬੁੱਕ ਕਰਵਾਂ ਸਕਦੇ ਹੋ:- 

ਮੁਸਾਫ਼ਿਰ ਇਨ੍ਹਾਂ ਉਡਾਣਾਂ ਦੀ ਟਿਕਟਾਂ ਦੀ ਬੁਕਿੰਗ ਟਰੈਵਲ ਏਜੰਟ, ਅਮੀਰਾਤ ਦੇ ਸੇਲਜ਼ ਅਫ਼ਸਰ ਜਾਂ ਅਮੀਰਾਤ ਏਅਰਲਾਈਂਜ਼ ਦੀ ਵੈਬਸਾਈਟ ਤੋਂ ਵੀ ਬੁੱਕ ਕਰ ਸਕਦੇ ਹਨ। ਪਰ ਇਨ੍ਹਾਂ ਦੀ ਉਡਾਣਾਂ ‘ਚ ਸਫ਼ਰ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਜਿੱਥੇ ਉਨ੍ਹਾਂ ਨੇ ਜਾਣਾ ਹੈ ਉੱਥੋਂ ਦੀਆਂ ਸ਼ਰਤਾਂ ਦੀ ਪੂਰਤੀ ਕਰਨਾ ਲਾਜ਼ਮੀ ਹੋਵੇਗਾ।

ਹਾਲਾਂਕਿ ਦੁਬਈ ਤੋਂ ਭਾਰਤ ਦੇ ਪੰਜ ਸ਼ਹਿਰਾਂ ਲਈ ਉਡਾਣ ਭਰਨ ਵਾਲੀਆਂ ਇਨ੍ਹਾਂ ਖ਼ਾਸ ਉਡਾਣਾਂ ਵਿੱਚ ਸਿਰਫ਼ ਭਾਰਤੀ ਨਾਗਰਿਕ ਹੀ ਸਫ਼ਰ ਕਰ ਸਕਣਗੇ।

Leave a Reply

Your email address will not be published. Required fields are marked *