Punjab

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਰਿਪੋਰਟ ਆਈ ਸਾਹਮਣੇ, ਜਾਣੋ ਕੋਣ-ਕੋਣ ਨੇ ਨਗਰ ਨਿਗਮ ਦੇ 4 ਦੋਸ਼ੀ !

‘ਦ ਖਾਲਸ ਬਿਉਰੋ:- 19 ਅਕਤੂਬਰ,2018 ਨੂੰ ਅੰਮ੍ਰਿਤਸਰ ਦੇ ਜੌੜਾ ਰੇਲਵੇ ਫਾਟਕ ‘ਤੇ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ ਮਾਮਲੇ ‘ਚ ਨਗਰ ਨਿਗਮ ਦੇ ਚਾਰ ਅਫਸਰਾਂ ਨੂੰ ਦੋਸ਼ੀ ਪਾਇਆ ਗਿਆ ਹੈ। ਜਿਸ ਵਿੱਚ ਨਿਗਰ ਨਿਗਮ ਦੇ ਅਸਟੇਟ ਅਫਸਰ ਸ਼ੁਸ਼ਾਂਤ ਕੁਮਾਰ, ਸੁਪਰਡੈਂਟ ਪੁਸ਼ਪਿੰਦਰ ਸਿੰਘ, ਇੰਸਪੈਕਟਰ ਕੇਵਲ ਕਿਸ਼ਨ ਅਤੇ ਸੁਪਰਡੈਂਟ ਗਰੀਸ਼ ਕੁਮਾਰ ਦਾ ਨਾਂ ਸ਼ਾਮਿਲ ਹੈ।

ਜਦੋਂ ਦੁਸਹਿਰੇ ਵਾਲੇ ਦਿਨ ਇਹ ਹਾਦਸਾ ਵਾਪਰਿਆਂ ਸੀ ਤਾਂ ਹਾਦਸੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਸਾਲ 2020-ਜਨਵਰੀ ਮਹੀਨੇ ਵਿੱਚ ਰਿਟਾਇਰ ਹੋਏ ਜੱਜ ਅਮਰਜੀਤ ਸਿੰਘ ਕਟਾਰੀਆਂ ਨੂੰ ਕਿਹਾ ਕਿ ਉਹ ਰੇਲਟੇ ਪਟੜੀ ਨੇੜੇ ਹੋਏ ਲਾਪਰਵਾਹੀ ਵਾਲੇ ਹਾਦਸਾ ਦਾ ਜਿੰਮਾ ਚੁੱਕਣ। ਜਿਸ ਦੀ ਰਿਪੋਰਟ ਹੁਣ ਸਾਹਮਣੇ ਆਈ ਹੈ।

ਇਸ ਦੌਰਾਨ ਐਡੀਸ਼ਨਲ ਜ਼ਿਲ੍ਹਾ ਫਾਇਰ ਅਫ਼ਸਰ ਕਸ਼ਮੀਰ ਸਿੰਘ ‘ਤੇ ਇਲਜ਼ਾਮ ਸਾਬਤ ਨਾ ਹੋਣ ‘ਤੇ ਉਨ੍ਹਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ।

ਅਸਟੇਟ ਅਫ਼ਸਰ ਸੁਸ਼ਾਂਤ ਕੁਮਾਰ ਨੇ ਕਿਹਾ ਲੋਕਲ ਬਾਡੀ ਵਿਭਾਗ ਦੇ ਅਡੀਸ਼ਨਲ ਚੀਫ ਸੈਕਟਰੀ ਨੇ ਉਨ੍ਹਾਂ ਨੂੰ 26 ਅਗਸਤ, 2020 ਨੂੰ ਆਪਣਾ ਪੱਖ ਰੱਖਣ ਲਈ ਇੱਕ ਮੌਕਾ ਦਿੱਤਾ ਹੈ।

 

ਇਹ ਮੰਦਭਾਗੀ ਘਟਨਾਂ ਵਾਪਰੀ ਨੂੰ ਕਰੀਬ ਤਿੰਨ ਸਾਲ ਦਾ ਸਮਾਂ ਬਤੀਤ ਹੋ ਚੁੱਕਿਆ ਹੈ। ਇਸ ਹਾਦਸੇ ਵਿੱਚ 58 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋਏ ਸਨ।

ਦੁਸਹਿਰਾ ਦੇਖਣ ਲੋਕ ਜਦੋ ਰੇਲ ਗੱਡੀ ਦੀ ਪਟੜੀ ‘ਤੇ ਖੜ੍ਹ ਕੇ ਰਾਵਨ ਦੇਖ ਰਹੇ ਸਨ ਤਾਂ ਅਚਾਨਕ ਤੇਜ ਰਫਤਾਰ ਨਾਲ ਆਈ ਟਰੇਨ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ।