International

ਅਮਰੀਕਾ ਨੇ ਚੀਨੀ ਫ਼ੌਜ ਦੇ ਹਜ਼ਾਰ ਤੋਂ ਵੱਧ ਗਰੈਜੂਏਟ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

‘ਦ ਖ਼ਾਲਸ ਬਿਊਰੋ :- ਅਮਰੀਕਾ ਵੱਲੋਂ ਲਗਭਗ 1,000 ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਉਂਦਿਆ ਕਿਹਾ ਕਿ ਅਮਰੀਕਾ ਦਾ ਇੰਝ ਕਰਨਾ ‘ਸਪੱਸ਼ਟ ਰਾਜਸੀ ਜ਼ੁਲਮ ਤੇ ਨਸਲੀ ਭੇਦਭਾਵ’ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ ਕਿ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਸਕੱਤਰ ਚਾਡ ਵੌਲਫ ਦੇ ਵਿਭਾਗ ਵੱਲੋਂ ‘ਚੀਨ ਦੀ ਫ਼ੌਜ ਨਾਲ ਜੁੜੇ ਕੁੱਝ ਚੀਨੀ ਗਰੈਜੂਏਟ ਵਿਦਿਆਰਥੀਆਂ ਤੇ ਖੋਜਕਰਤਾਵਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸੰਵੇਦਨਸ਼ੀਲ ਤੇ ਗੁਪਤ ਜਾਣਕਾਰੀ ਹਾਸਲ ਨਾ ਕਰ ਸਕਣ, ਇਸ ਲਈ ਇਹ ਵੀਜ਼ੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੀਨ ਵਿਦਿਆਰਥੀ ਵੀਜ਼ਿਆਂ ਦੀ ਗਲਤ ਵਰਤੋਂ ਕਰ ਰਿਹਾ ਹੈ।