Punjab

ਕਿਸਾਨੀ ਬਿੱਲਾਂ ਤੋਂ ਸਾਰਾ ਪੰਜਾਬ ‘ਚ ਰੋਹ, ਮੋਦੀ ਸਰਕਾਰ ਮਨਾ ਰਹੀ ਹੈ ਜਸ਼ਨ : ਜਾਖੜ

‘ਦ ਖ਼ਾਲਸ ਬਿਊਰੋ :- ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੋਦੀ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਜਿਥੇ ਇੱਕ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੱੜ ਰਹੇ ਹਨ ਅਤੇ ਪੂਰਾ ਪੰਜਾਬ ਪਰੇਸ਼ਾਨ ਨਜ਼ਰ ਆ ਰਿਹਾ ਹੈ ਉੱਥੇ ਹੀ ਮੋਦੀ ਸਰਕਾਰ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।

ਜਾਖੜ ਨੇ ਲਿਖਿਆ ਹੈ ਕਿ ਅੱਜ ਸਵਿਧਾਨ ਦੀ ਧੱਜੀਆ ਉਡਾਇਆਂ ਜਾ ਰਹੀਆਂ ਹਨ ਅਤੇ ਸੰਘੀ ਢਾਂਚੇ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਸਬਕ ਸਿਖਾਉਣ ਦੀ ਠਾਣੀ ਹੈ ਅਤੇ ਤਿੰਨ ਦਸੰਬਰ ਨੂੰ ਕਿਸਾਨਾਂ ਨੂੰ ਦਿੱਤਾ ਸੱਦਾ ਵੀ ਮੁਮਕਿਨ ਨਹੀਂ ਹੈ। ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਦਿੱਲੀ ਜਾਣ ਦੀ ਪੂਰੀ ਤਿਆਰੀ ਹੈ। ਹਰਿਆਣਾ ਚਾਹੇ ਜਿਨ੍ਹਾਂ ਮਰਜੀ ਰੋਕਣ ਦੀ ਕੋਸ਼ਿਸ਼ ਕਰ ਲੈਣ ਪਰ ਕਿਸਾਨ ਅੱਗੇ ਵੱਧਣਗੇ ਅਤੇ ਦਿੱਲੀ ਜਾ ਕੇ ਹੀ ਰਹਿਣਗੇ।