India

ਏਅਰ ਇੰਡੀਆ ਕੰਪਨੀ ਨੇ ਕਰਮਚਾਰੀਆਂ ਲਈ ਜਾਰੀ ਕੀਤਾ ਨਵਾਂ ਡ੍ਰੈੱਸ ਕੋਡ

‘ਦ ਖ਼ਾਲਸ ਬਿਊਰੋ:- ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਚਰਚਾ ਦਾ ਕਾਰਨ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਜਾਂ ਵਿੱਤੀ ਤੰਗੀ ਨਹੀਂ, ਬਲਕਿ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਕੁੱਝ ਨਵੇਂ ਨਿਰਦੇਸ਼ ਹਨ।

ਏਅਰ ਇੰਡੀਆ ਕੰਪਨੀ ਨੇ 25 ਅਗਸਤ ਨੂੰ ਆਪਣੇ ਕਰਮਚਾਰੀਆਂ ਲਈ ਡ੍ਰੈੱਸ ਕੋਡ ਜਾਰੀ ਕੀਤਾ ਹੈ। ਕੰਪਨੀ ਨੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਸ਼ਾਰਟਸ, ਫਟੇ ਜੀਨਸ ਜਾਂ ਟੀ-ਸ਼ਰਟ ਪਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਏਅਰ ਇੰਡੀਆ ਵੱਲੋਂ ਜਾਰੀ ਇਹ ਨਿਰਦੇਸ਼ ਲੋਕਾਂ ਨੂੰ ਹੈਰਾਨ ਕਰ ਰਹੇ ਹਨ।

ਕੰਪਨੀ ਨੇ ਕਿਹਾ ਕਿ ‘ਹਰ ਕਰਮਚਾਰੀ ਸਾਡੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ। ਉਸ ਦਾ ਪਹਿਰਾਵਾ ਕੰਪਨੀ ਦੇ ਅਕਸ ਨੂੰ ਪ੍ਰਭਾਵਿਤ ਕਰਦਾ ਹੈ।”

ਏਅਰ ਇੰਡੀਆ ਕੰਪਨੀ ਨੇ ਲਿਖਿਆ ਕਿ, ‘ਕਰਮਚਾਰੀਆਂ ਨੂੰ ਚੰਗੀ ਤਰ੍ਹਾਂ ਤਿਆਰ ਹੋਣਾ ਪਵੇਗਾ। ਸ਼ਾਰਟਸ, ਟੀ-ਸ਼ਰਟਸ, ਜੀਨਸ, ਸਲੀਪਰ, ਸੈਂਡਲ, ਫਟੀ ਜੀਨਸ, ਫਲਿੱਪ ਫਲਾਪ ਵਰਗੇ ਆਮ ਕੱਪੜੇ ਨਹੀਂ ਚੱਲਣਗੇ। ਬਹੁਤ ਤੰਗ, ਬਹੁਤ ਢਿੱਲੇ, ਛੋਟੇ ਤੇ ਪਾਰਦਰਸ਼ੀ ਕੱਪੜੇ ਵੀ ਨਹੀਂ ਪਹਿਨ ਕੇ ਆਉਣੇ।” ਕੰਪਨੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਰਮਚਾਰੀ ਆਦੇਸ਼ਾਂ ਮੁਤਾਬਕ ਨਹੀਂ ਆਉਂਦੇ ਤਾਂ ਪ੍ਰਬੰਧਨ ਨੂੰ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਹੈ।