Punjab

ਖੇਤੀ ਆਰਡੀਨੈਂਸ ਮਾਮਲਾ : CM ਕੈਪਟਨ ਦੀ ਲੋਕਾਂ ਨੂੰ ਕੇਂਦਰ ਸਰਕਾਰ ਖਿਲਾਫ ਇਕਜੁੱਟ ਹੋਣ ਦੀ ਅਪੀਲ

‘ਦ ਖ਼ਾਲਸ ਬਿਊਰੋ :-  ਖੇਤੀ ਬਿੱਲਾਂ ਖ਼ਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤੋਂ “ਪੰਜਾਬ ਬੰਦ” ਸੱਦੇ ਨਾਲ ਪੂਰੇ ਸੂਬੇ ‘ਚ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਕਿਸਾਨਾਂ ਦੀ ਹੌਂਸਲਾ ਅਫਜਾਈ ਕਰਦਿਆਂ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਕਿਸਾਨ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਕਿਸਾਨ ਬਿੱਲ ਗਲਤ ਦਿਸ਼ਾ ਵੱਲ ਇੱਕ ਕਦਮ ਹਨ। ਇਹ ਸਮਾਂ ਹੈ ਜਦੋਂ ਅਸੀਂ ਸਭ ਸੱਚ ਲਈ ਸਾਰੇ ਇਕੱਠੇ ਖੜ੍ਹੇ ਹਾਂ। ਆਓ ਇਕੱਠੇ ਮਿਲ ਕੇ ਕੇਂਦਰ ਸਰਕਾਰ ਨੂੰ ਪ੍ਰਭਾਵਤ ਕਰੀਏ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲਈਏ।