International

ਮਹਾਂਮਾਰੀ ਖਤਮ ਹੋਣ ਤੋਂ ਬਾਅਦ ਦੁਨੀਆ ਦੀਆਂ 20 ਮਿਲੀਅਨ ਕੁੜੀਆਂ ਨੂੰ ਮੁੜ ਸਕੂਲ ਨਸੀਬ ਨਹੀਂ ਹੋਣਗੇ

‘ਦ ਖ਼ਾਲਸ ਬਿਊਰੋ :- ਪੂਰੀ ਦੁਨੀਆ ‘ਚ ਭਾਵੇਂ ਕੋਰੋਨਾਵਾਇਰਸ ਦਾ ਦਬਾਅ ਘੱਟ ਹੋ ਗਿਆ ਪਰ ਇਸ ਦਾ ਖ਼ਤਰਾ ਹਾਲ੍ਹੇ ਵੀ ਆਮ ਜੀਵਨ ‘ਤੇ ਬਣਿਆ ਹੋਇਆ ਹੈ। ਜਿਸ ਨੂੰ ਲੈ ਕੇ ਨੋਬੇਲ ਪੁਰਸਕਾਰ ਜਿੱਤਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਖ਼ਤਮ ਹੋਣ ਮਗਰੋਂ ਘੱਟੋ – ਘੱਟ 20 ਮਿਲੀਅਨ ਭਾਵ ਦੋ ਕਰੋੜ ਤੋਂ ਵੱਧ ਕੁੜੀਆਂ ਮੁੜ ਸਕੂਲਾਂ ’ਚ ਨਹੀਂ ਆਉਣਗੀਆਂ। ਨਿਊ ਯਾਰਕ ਵਿੱਚ UN ਆਮ ਸਭਾ ਤੋਂ ਇਕਪਾਸੇ ਬੋਲਦਿਆਂ ਮਲਾਲਾ ਨੇ ਕਿਹਾ ਕਿ ਕੋਵਿਡ-19 ਨੇ ਸਾਡੇ ਸਾਂਝੇ ਟੀਚਿਆਂ ਨੂੰ ਵੱਡੀ ਸੱਟ ਮਾਰੀ ਹੈ।