India

ਜੱਜ ਨੇ ਆਸਾਰਾਮ ਦੀ ਜਮਾਨਤ ਅਰਜੀ ਪੜ੍ਹ ਕੇ ਕਿਹਾ- ਕੋਈ ਆਮ ਜੁਰਮ ਨਹੀਂ ਕਿ ਤੈਨੂੰ ਜਮਾਨਤ ਦੇਈਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਲਾਤਕਾਰ ਮਾਮਲੇ ਵਿੱਚ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਆਸਾਰਾਮ ਨੇ ਆਯੂਰਵੈਦਿਕ ਤਰੀਕੇ ਨਾਲ ਆਪਣਾ ਇਲਾਜ ਕਰਵਾਉਣ ਲਈ ਜਮਾਨਤ ਦੀ ਮੰਗ ਕੀਤੀ ਸੀ, ਪਰ ਜੱਜ ਨੇ ਸਖਤ ਟਿੱਪਣੀ ਕਰਦਿਆਂ ਅਰਜੀ ਖਾਰਜ ਕਰ ਦਿੱਤੀ ਤੇ ਕਿਹਾ ਕਿ ਇਹ ਸਹੂਲਤ ਜੇਲ੍ਹ ਵਿੱਚ ਹੀ ਮਿਲੇਗੀ।

ਸੁਪਰੀਮ ਕੋਰਟ ਦੀ ਜਸਟਿਸ ਇੰਦਰਾ ਬੈਨਰਜੀ, ਬੀ ਰਾਮਾ ਸੁਬਰਮਣੀਅਮ ਤੇ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਇਸ ਮਾਮਲੇ ਉੱਤੇ ਫੈਸਲਾ ਸੁਣਾਉਂਦਿਆ ਕਿਹਾ ਕਿ ਮਾਫ ਕਰਿਓ, ਪੂਰਾ ਮਾਮਲਾ ਦੇਖਿਆ ਜਾਵੇ ਤਾਂ ਇਹ ਕੋਈ ਆਮ ਜੁਰਮ ਨਹੀਂ ਸੀ। ਆਸਾਰਾਮ ਦੇ ਵਕੀ ਨੇ ਦੋ ਮਹੀਨਿਆਂ ਦੀ ਜਮਾਨਤ ਮੰਗੀ ਸੀ। 85 ਸਾਲ ਦਾ ਆਸਾਰਾਮ ਇਸ ਸਮੇਂ ਬਲਾਤਕਾਰ ਦੇ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ।