‘ਦ ਖ਼ਾਲਸ ਬਿਊਰੋ ( ਮੋਗਾ ) :- ਖੇਤੀ ਬਿੱਲਾਂ ਨੂੰ ਲੈ ਕੇ ਪੂਰਾ ਪੰਜਾਬ ਕੇਂਦਰ ਸਰਕਾਰ ਖ਼ਿਲਾਫ ਭੜਕਿਆ ਪਿਆ ਹੈ। ਜਿਸ ਦੇ ਕਾਰਨ ਕਿਸਾਨਾਂ ਦਾ ਅੰਦੋਲਨ ਅਜੇ ਤੱਕ ਵੀ ਜਾਰੀ ਹੈ। ਹਾਲਾਂਕਿ ਰਾਸ਼ਟਰਪਤੀ ਵੱਲੋਂ ਤਿੰਨਾਂ ਖੇਤੀ ਬਿੱਲਾਂ ‘ਤੇ ਮੋਹਰ ਲਾ ਦਿੱਤੀ ਗਈ ਹੈ ਪਰ ਫਿਰ ਵੀ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ। ਸਿਆਸੀ ਪਾਰਟੀਆਂ ਵੀ ਮੈਦਾਨ ‘ਚ ਨਿੱਤਰੀਆਂ ਹਨ। ਇਸ ਤਹਿਤ ਅੱਜ ਮੋਗਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਿੰਡ ਡਗਰੂ ਵਿੱਚ ਬਣੇ ਵਿਸ਼ਾਲ ਅਡਾਨੀ ਗਰੁੱਪ ਸ਼ੈਲਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਕਈ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਅਡਾਨੀ-ਅੰਬਾਨੀ “GO BACK” ਦੇ ਨਾਹਰਿਆਂ ਨਾਲ ਆਮ ਆਦਮੀ ਪਾਰਟੀ ਨੇ ਮੋਗਾ ਨੇੜੇ ਬਣੇ ਅਡਾਨੀ ਐਗਰੋ ਦੇ ਬਾਹਰ ਹੱਲਾ ਬੋਲਿਆ। ਅਡਾਨੀ ਐਗਰੋ ਦੀਆਂ ਕੰਧਾਂ ‘ਤੇ ਅਡਾਨੀ-ਅੰਬਾਨੀ “GO BACK” ਲਿਖਿਆ ਗਿਆ। ਅਡਾਨੀ ਦੇ ਬੋਰਡ ‘ਤੇ ਪਹਿਲਾਂ ਕਾਲਖ ਪੋਥੀ ਤੇ ਫਿਰ ਗੁੱਸੇ ‘ਚ ਆਏ ਵਰਕਰਾਂ ਨੇ ਬੋਰਡ ਤੋੜ ਦਿੱਤਾ।

ਮੀਤ ਹੇਅਰ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਿਆਸੀ ਫਾਇਦਾ ਲੈਣ ਲਈ ਕਿਸਾਨਾਂ ਨਾਲ ਨਹੀਂ ਜੁੜ ਰਹੇ, ਸਗੋਂ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਲਈ ਕਿਸਾਨੀ ਬਚਾਉਣ ਲਈ ਕਿਸਾਨਾਂ ਦਾ ਸਮਰਥਨ ਕਰ ਰਹੀ ਹਨ।

Leave a Reply

Your email address will not be published. Required fields are marked *