India

‘ਗੋਦੀ ਮੀਡੀਆ’ ਚੈਨਲਾਂ ਨੂੰ ਬਲੌਕ ਕਰਨ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਇੱਕ ਸੁਨੇਹਾ

‘ਦ ਖ਼ਾਲਸ ਬਿਊਰੋ :- ਸੋਸ਼ਲ ਮੀਡੀਆ ‘ਤੇ ਇੱਕ ਸੁਨੇਹਾ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੋਦੀ ਮੀਡੀਆ ਦੇ ਚੈਨਲਾਂ ਨੂੰ ਬਲੌਕ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ ਹੈ। ਤਸਵੀਰ ਰਾਹੀਂ ਸਾਂਝੇ ਕੀਤੇ ਜਾ ਰਹੇ ਇਸ ਸੁਨੇਹੇ ਵਿੱਚ ਲੋਕਾਂ ਨੂੰ ਆਪਣੀ ਨਾ-ਪਸੰਦ ਦਾ ਮੀਡੀਆ ਜਿਸਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਹੈ, ਨੂੰ ਬਲੌਕ ਕਰਕੇ ਕਿਸਾਨੀ ਮੋਰਚੇ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤਸਵੀਰ ਵਿੱਚ ਗੋਦੀ ਮੀਡੀਆ ਦੇ ਚੈਨਲਾਂ ਨੂੰ ਬਲੌਕ ਕਰਨ ਦੀ ਵਿਧੀ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।