International

ਕੈਨੇਡਾ ਬਰਨਬੀ ਸ਼ਹਿਰ ਦੇ ਇੱਕ ਹਸਪਤਾਲ ‘ਚ ਲੱਗੀ ਅੱਗ

‘ਦ ਖ਼ਾਲਸ ਬਿਊਰੋ :-  ਕੈਨੇਡਾ ਦੇ ਸ਼ਹਿਰ ਬਰਨਬੀ ‘ਚ ਸਥਿਤ ਜਨਰਲ ਹਸਪਤਾਲ ਵਿੱਚ 16 ਨਵੰਬਰ ਦੀ ਸ਼ਾਮ ਬੇਸਮੈਂਟ ਪੱਧਰ ਦੇ ਇੱਕ ਕਮਰੇ ਵਿੱਚ ਅੱਗ ਲੱਗ ਗਈ ਅਤੇ ਬਰਨਬੀ ਫਾਇਰ ਡਿਪਾਰਟਮੈਂਟ ਦੇ ਅਮਲੇ ਨੇ ਤੁਰੰਤ ਜਨਰਲ ਹਸਪਤਾਲ ਵਿਖੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਅਤੇ ਇੱਕ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਬਰਨਬੀ ਦੇ ਡਿਪਟੀ ਫਾਇਰ ਚੀਫ ਕ੍ਰਿਸ ਬਾਓਕੌਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਇਰ ਫਾਇਟਰਜ਼ ਨੂੰ ਰਾਤ 10 ਵਜੇ ਤੋਂ ਬਾਅਦ ਸੂਚਿਤ ਕੀਤਾ ਗਿਆ ਕਿ 3935 ਕਿਨਕੇਡ ਸਟ੍ਰੀਟ ਵਿਖੇ ਸਥਿਤ ਜਨਰਲ ਹਸਪਤਾਲ ਵਿੱਚ ਅੱਗ ਲੱਗ ਗਈ ਹੈ। ਇਹ ਅੱਗ ਅਜੇ ਬੇਸਮੈਂਟ ਪੱਧਰ ਤੱਕ ਸੀਮਤ ਸੀ, ਪਰ ਧੂੰਆਂ ਇਮਾਰਤ ਦੇ ਕਾਫੀ ਹਿੱਸੇ ਵਿੱਚ ਫੈਲ ਚੁੱਕਿਆ ਸੀ।

ਇਸ ਦੌਰਾਨ ਹਸਪਤਾਲ ਦੇ ਨਜ਼ਦੀਕ ਖੜ੍ਹੀਆਂ ਸ਼ੈਲਟਰ ਬੱਸਾਂ ਵਿਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਫਾਇਰ ਫਾਈਟਰ ਅਮਲੇ ਨੇ ਅੱਗ ਬੁਝਾਉਣ ਦਾ ਕਾਰਜ ਮੁਕੰਮਲ ਕੀਤਾ।