‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਰੈਂਟਨ ਸ਼ਹਿਰ (ਸਿਆਟਲ) ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਕੱਲ੍ਹ 18 ਅਕਤੂਬਰ ਨੂੰ ਦੁਪਹਿਰੇ ਦੋ ਧੜਿਆਂ ਵਿੱਚ ਖ਼ੂਨੀ ਝੜੱਪ ਹੋਈ। ਇਸ ਲੜਾਈ ਵਿੱਚ ਬੇਸ ਬਾਲ ਬੱਲੇ ਤੇ ਤਲਵਾਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ, ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਤੇ ਟੈਲੀਫੋਨ ‘ਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘‘ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ।’’

ਇਸ ਘਟਨਾ ਦਾ ਪਤਾ ਚੱਲਦੇ ਹੀ ਰੈਂਟਨ ਪੁਲੀਸ ਤੇ ਰੈਂਟਨ ਫਾਇਰਫਾਈਟਰਜ਼ ਮੌਕੇ ਉੱਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ ਹੈ ਅਤੇ ਦੋ ਗੁੱਟਾਂ ਵਿਚਕਾਰ ਜਮ ਕੇ ਝਗੜਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇੱਕ ਧੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਰਾਜ਼ ਚੱਲ ਰਿਹਾ ਹੈ ਅਤੇ ਕਮੇਟੀ ਵੱਲੋਂ ਦੂਜੇ ਧੜੇ ਦੀ ਪੁਸ਼ਤ ਪਨਾਹੀ ਦੇ ਸ਼ੱਕ ਕਾਰਨ ਹੀ ਇਹ ਝਗੜਾ ਹੋਇਆ ਹੈ। ਇਸ ਲੜਾਈ ਵਿੱਚ ਕਈਆਂ ਦੀਆਂ ਪੱਗਾ ਲੱਥ ਗਈਆਂ ਤੇ ਕਈਆਂ ਦੇ ਸੱਟ ਲੱਗੀ । ਪੁਲੀਸ ਨੇ ਦੋਨਾਂ ਧੜਿਆ ਨੂੰ ਸ਼ਾਂਤ ਕੀਤਾ।

 

Leave a Reply

Your email address will not be published. Required fields are marked *