India Punjab

ਕਾਂਗਰਸ ਦੇ 8 ਸੰਸਦ ਮੈਂਬਰਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ‘ਪ੍ਰਾਈਵੇਟ ਮੈਂਬਰਸ ਬਿੱਲ’ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਕਾਂਗਰਸ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਵਿੱਢਦਿਆਂ ਪੰਜਾਬ ਕਾਂਗਰਸ ਦੇ 8 ਸੰਸਦ ਮੈਂਬਰਾਂ ਨੇ ‘ਪ੍ਰਾਈਵੇਟ ਮੈਂਬਰਸ ਬਿੱਲ’ ਲਿਆਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ‘ਪ੍ਰਾਈਵੇਟ ਮੈਂਬਰਸ ਬਿੱਲ’ ਸਦਨ ਵਿੱਚ ਪੇਸ਼ ਕਰਾਂਗੇ। ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ‘ਚ ਕਾਨੂੰਨ ਪੇਸ਼ ਕੀਤੇ ਗਏ ਸਨ, ਉਸੇ ਤਰ੍ਹਾਂ ਹੀ ਇੱਕ ‘ਰੀਪੀਲਿੰਗ ਅਤੇ ਅਮੈਂਡਿੰਗ ਐਕਟ 2021’ ਲੋਕ ਸਭਾ ‘ਚ ਰੱਖਾਂਗੇ।