India

ਹਰਿਆਣਾ ਨੇ ਪੰਜਾਬ ਨੂੰ ਛੱਡਿਆ ਪਿੱਛੇ, 1 ਦਿਨ ‘ਚ 794 ਨਵੇਂ ਮਾਮਲੇ

‘ਦ ਖ਼ਾਲਸ ਬਿਊਰੋ :- ਹਰਿਆਣਾ ‘ਚ 26 ਜੁਲਾਈ ਐਂਤਵਾਰ ਨੂੰ ਕੋਵਿਡ-19 ਦੇ 794 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਿਹਤ ਵਿਭਾਗ ਦੇ ਆਂਕੜਿਆਂ ਮੁਤਾਬਿਕ ਹੁਣ 31,332 ਹੋ ਗਏ ਹਨ। ਜਦਕਿ ਪੰਚਕੂਲਾ, ਕੁਰਸ਼ੇਤਰ ਤੇ ਹਿਸਾਰ ‘ਚੋਂ ਇੱਕ-ਇੱਕ ਕੋਰੋਨਾ ਮਰੀਜ਼ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 392 ਹੋ ਗਈ ਹੈ।

ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਿਕ ਐਂਤਵਾਰ ਨੂੰ 730 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਨਾਲ ਗਿਣਤੀ ਵੱਧ ਕੇ 24,384  ਹੋ ਗਈ ਹੈ। ਜਦਕਿ ਕੱਲ੍ਹ ਸ਼ਾਮ ਤੱਕ 6,556 ਆਉਣ ਵਾਲੇ ਮਰੀਜ਼ਾਂ ‘ਚੋਂ 72.82 ਫੀਸਦੀ ਹੀ ਰਿਕਵਰੀ ਹੋਈ।

ਫਰੀਦਾਬਾਦ ‘ਚ ਸਭ ਤੋਂ ਕੋਰੋਨਾ ਮਾਮਲੇ (219) ਦਰਜ ਕੀਤੇ ਗਏ। ਇਸ ਤੋਂ ਇਲਾਵਾ ਗੁਰੂਗ੍ਰਾਮ ‘ਚ (121), ਰੇਵਾੜੀ (81), ਪਾਣੀਪਤ (47), ਕਰਨਾਲ (44), ਰੋਹਤਕ (39) ਅੰਬਾਲਾ (32), ਕੁਰਸ਼ੇਤਰ (28), ਯਮੁਨਾਨਗਰ (25), ਸੋਨੀਪਤ (24), ਪਲਵਲ ਤੇ ਪੰਚਕੁਲਾ ਦੋਨਾਂ ‘ਚ (19), ਫਤਿਹਬਾਦ ਤੇ ਹਿਸਾਰ (17), ਮਹੇਂਦਗੜ੍ਹ (16), ਝੱਜਰ (11), ਜੀਂਦ (10), ਨੂੰਹ (7), ਕੈਥਲ ਤੇ ਭਿਵਾਨੀ (6), ਚਰਖੀ ਦਾਦਰੀ (5) ਤੇ ਸਿਰਸਾ (1)।

ਹਰਿਆਣਾ ਦੇ ਸਿਹਤ ਵਿਭਾਗ ਵੱਲੋਂ ਕੱਲ੍ਹ ਹੀ 5.49 ਕੋਰੋਨਾ ਟੈਸਟ ਦੇ ਨਮੂਨੇ ਭੇਜੇ ਸੀ, ਜਿਨ੍ਹਾਂ ਵਿੱਚੋਂ 2.64 ਲੱਖ ਪਿਛਲੇ 26 ਦਿਨਾਂ ‘ਚ ਇਕੱਠੇ ਹੋਏ ਸਨ। ਜੁਲਾਈ ਦੀ ਸ਼ੁਰੂਆਤ ਤੋਂ ਬਾਅਦ ਹਰਿਆਣਾ ‘ਚ ਹਰ ਰੋਜ਼ ਲਗਾਤਾਰ 10,971 ਦੇ ਟੈਸਟ ਕੀਤੇ ਜਾ ਰਹੇ ਹਨ।

ਹਾਲਾਂਕਿ 30 ਜੂਨ ਨੂੰ ਰਾਜ ‘ਚ ਕੋਵਿਡ-19 ਦੇ 14,548 ਪਾਜ਼ਿਟਿਵ ਮਾਮਲੇ ਮਿਲੇ ਸੀ, ਤੇ 26 ਜੁਲਾਈ ਤੱਕ ਗਿਣਤੀ ਵੱਧ ਕੇ 31,332 ਹੋ ਗਈ। ਹਰਿਆਣਾ ‘ਚ 26 ਦਿਨਾਂ ‘ਚ ਹੀ 18,784 ਪਾਜ਼ਿਟਿਵ ਮਾਮਲੇ ਆਏ, ਜਦਕਿ 14,548 ਮਾਮਲੇ ਚਾਰ ਮਹੀਨੇ ਦਰਜ ਕੀਤੇ ਗਏ।

ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ 30 ਜੂਨ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 236 ਸੀ ਤੇ ਇਸ ਮਹੀਨੇ 156 ਲੋਕਾਂ ਦੀ ਮੌਤ ਹੋ ਚੁੱਕੀ ਹੈ।