India

ਕੁੰਡਲੀ ਬਾਰਡਰ ‘ਤੇ ਕਿਸਾਨਾਂ ਦਾ ਸਮਰਥਨ ਕਰਨ ਪੁਹੰਚੇ 62 ਸਾਲਾ ਕਿਸਾਨ ਪਾਲ ਸਿੰਘ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ :- ਦਿੱਲੀ ਕਿਸਾਨ ਅੰਦੋਲਨ ਵਿੱਚ ਆਏ ਦਿਨ ਕਿਸਾਨਾਂ ਦੀ ਮੌਤਾਂ ਹੋ ਰਹੀ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਇੱਕ ਹੋਰ ਕਿਸਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ 62 ਸਾਲਾ ਕਿਸਾਨ ਦੀ ਮੌਤ ਹਾਰਟ ਅਟੈਕ ਆਉਣ ਕਾਰਨ ਹੋਈ ਹੈ। ਮ੍ਰਿਤਕ ਦਾ ਨਾਂ ਪਾਲ ਸਿੰਘ ਵਾਸੀ ਪਟਿਆਲਾ ਦੇ ਪਿੰਡ ਸਹੋਲੀ ਵਜੋ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਪਾਲ ਸਿੰਘ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਦਿੱਲੀ ਬਾਰਡਰ ਪਹੁੰਚਿਆ ਸੀ।

ਮ੍ਰਿਤਕ ਪਾਲ ਸਿੰਘ ਦਾ ਪੋਸਟ ਮਾਰਟਮ ਸੋਨੀਪਤ ਦੇ ਸਰਕਾਰੀ ਹਸਪਤਾਲ ਵਿਖੇ ਹੋਇਆ ਅਤੇ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਪਿੰਡ ਲਈ ਰਵਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ, ਜਿਸ ਕਾਰਨ ਦਿੱਲੀ ਵਿੱਚ ਕਿਸਾਨ ਆਏ ਦਿਨ ਸ਼ਹੀਦ ਹੋ ਰਹੇ ਹਨ।