Punjab

ਸਕੂਲ ਪੂਰੀ ਫ਼ੀਸ ਵਸੂਲ ਕਰ ਸਕਦੇ ਹਨ: ਹਾਈਕੋਰਟ ਦਾ ਵੱਡਾ ਫ਼ੈਸਲਾ

‘ਦ ਖ਼ਾਲਸ ਬਿਊਰੋ:- ਸਕੂਲ ਫੀਸ ਨੂੰ ਲੈ ਕੇ ਅੱਜ ਹਾਈਕੋਰਟ ਨੇ ਵੱਡਾ ਫੈਸਲਾ ਕੀਤਾ ਹੈ। ਹਾਈਕੋਰਟ ਵੱਲੋਂ ਸਕੂਲਾਂ ਨੂੰ ਪੂਰੀ ਫੀਸ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਈਕੋਰਟ ਵੱਲੋਂ ਇਹ ਫੈਸਲਾ ਸਕੂਲਾਂ ਦੇ ਖ਼ਰਚਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਹੈ।

 

 

ਦੱਸ ਦੇਈਏ ਕਿ ਹੁਣ ਸਕੂਲਾਂ ਨੂੰ ਐਡਮਿਸ਼ਨ ਫੀਸ ਲੈਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਇਸਤੋਂ ਇਲਾਵਾ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਵੀ ਵਸੂਲ ਕਰ ਸਕਦੇ ਹਨ। ਹਾਈਕੋਰਟ ਨੇ ਇਹ ਸ਼ਰਤ ਰੱਖੀ ਹੈ ਕਿ ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ, ਬਲਕਿ ਪਿਛਲੇ ਸਾਲ ਜਿੰਨੀ ਫੀਸ ਹੀ ਲੈ ਸਕਦੇ ਹਨ।

 

 

ਹਾਲਾਂਕਿ ਇਸ ਫੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਫੀਸ ਦੇਣ ਦੇ ਸਮਰੱਥ ਨਹੀਂ ਹਨ, ਉਹਨਾਂ ਵੱਲੋਂ ਵਿਭਾਗ ਨੂੰ ਫੀਸ ਮੁਆਫ਼ ਕਰਨ ਬਾਰੇ ਅਰਜੀ ਲਿਖਕੇ ਬੇਨਤੀ ਕੀਤੀ ਜਾ ਸਕਦੀ ਹੈ। ਜੇਕਰ ਮਾਪਿਆਂ ਵੱਲੋਂ ਫੀਸ ਨਾ ਦੇ ਸਕਣ ਦਾ ਕਾਰਨ ਵਾਜਬ ਹੋਇਆ ਤਾਂ ਉਹਨਾਂ ਦੀ ਫੀਸ ਮੁਆਫ਼ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਲੌਕਡਾਊਨ ਦੌਰਾਨ ਕਈ ਮਾਪਿਆਂ ਦੀ ਨੌਕਰੀ ਚਲੀ ਗਈ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਫੀਸ ਮੁਆਫ਼ ਕਰਨ ਵਾਲੀ ਗੱਲ ਆਖੀ ਗਈ ਹੈ।