India Punjab

ਹੁਣ ਨਹੀਂ ਰੱਖ ਸਕਦੇ ਇੱਕ ਲਾਇਸੈਂਸ ‘ਤੇ 3 ਹਥਿਆਰ!

‘ਦ ਖ਼ਾਲਸ ਬਿਊਰੋ (ਮੁਹਾਲੀ):- ਭਾਰਤ ਸਰਕਾਰ ਨੇ ਅਸਲਾ ਧਾਰਕਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਅਸਲਾ ਲਾਇਸੈਂਸਾਂ ਉੱਤੇ ਕੁੱਲ 3 ਹਥਿਆਰ ਦਰਜ ਹਨ, ਉਹ ਅਸਲਾ ਲਾਇਸੈਂਸ ਧਾਰਕ ਆਰਮਜ਼ ਐਕਟ 1959 ਬਾਈ ਦਾ ਆਰਮਜ਼ (ਸੋਧ) ਐਕਟ 2019 ਦੇ ਸੈਕਸ਼ਨ 3 ਵਿੱਚ ਕੀਤੀ ਸੋਧ ਅਨੁਸਾਰ ਤੀਜਾ ਹਥਿਆਰ ਡਿਲੀਟ ਕਰਵਾਉਣਾ ਜਰੂਰੀ ਹੋ ਗਿਆ ਹੈ।

 

ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਮੁਹਾਲੀ ਦੇ ਸਮੂਹ ਅਸਲਾ ਲਾਇਸੈਂਸ ਧਾਰਕ ਅਤੇ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਪਤਾ ਤਬਦੀਲ ਕਰਕੇ ਆਏ ਅਸਲਾ ਲਾਇਸੈਂਸ ਧਾਰਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ 13 ਦਸੰਬਰ ਤੋਂ ਪਹਿਲਾਂ-ਪਹਿਲਾਂ ਆਪਣੇ ਅਸਲਾ ਲਾਇਸੈਂਸਾਂ ਉੱਤੇ ਦਰਜ ਤੀਜਾ ਲਾਇਸੈਂਸੀ ਹਥਿਆਰ ਡਿਲੀਟ/ਜਮ੍ਹਾ ਕਰਵਾਉਣ। ਇਸ ਤੋਂ ਬਾਅਦ ਅਸਲਾ ਲਾਇਸੈਂਸ ਧਾਰਕਾਂ ਨੂੰ ਹੋਰ ਮੋਹਲਤ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧੀ ਹੋਰ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਈਮੇਲ plabranch13@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।