‘ਦ ਖ਼ਾਲਸ ਬਿਊਰੋ:- 28 ਅਗਸਤ ਨੂੰ ਹੋਣ ਵਾਲੇ ਵਿਧਾਨ ਸਭਾ ਸ਼ੈਸ਼ਨ ਤੋਂ ਪਹਿਲਾਂ ਜਿਆਦਾਤਰ ਵਿਧਾਇਕਾ ਦੀਆਂ  ਕੋਰੋਨਾ ਰਿਪੋਰਟਾਂ ਪਾਜ਼ੀਟਿਵ ਹੀ ਆ ਰਹੀਆਂ ਹਨ। ਹੁਣ ਜਲੰਧਰ ਤੋਂ  ਕਾਂਗਰਸੀ MLA ਪ੍ਰਗਟ ਸਿੰਘ, ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ਵਿੱਚ  ਲੈ ਲਿਆ । ਹੁਣ ਤੱਕ ਕੁੱਲ 4 ਮੰਤਰੀਆਂ ਤੋਂ ਇਲਾਵਾਂ 20 ਤੋਂ ਜ਼ਿਆਦਾ ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ। AAP ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 25 ਅਗਸਤ ਨੂੰ  ਵਿਧਾਨ ਸਭਾ ਸ਼ੈਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਮਨਜੀਤ ਸਿੰਘ ਬਿਲਾਸਪੁਰਾਂ ਵੀ ਮੀਟਿੰਗ ‘ਚ ਸ਼ਾਮਲ ਸੀ।

 

ਉਹਨਾਂ ਕਿਹਾ ਕਿ ਮਨਜੀਤ ਸਿੰਘ ਬਿਲਾਸਪੁਰਾਂ ਨੇ 2 ਵਜੇ ਦੇ ਕਰੀਬ MLA ਹੋਸਟਲ ਤੋਂ ਕੋਰੋਨਾ ਟੈਸਟ ਕਰਵਾਇਆ ਸੀ। ਤਿੰਨ ਵਜੇ ਹਸਪਤਾਲ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਮਨਜੀਤ ਸਿੰਘ ਦੀ ਰਿਪੋਰਟ ਨੈਗੇਟਿਵ ਹੈ। ਜਿਸ ਤੋਂ ਬਾਅਦ ਬਿਲਾਸਪੁਰਾ ਨੂੰ ਸਾਢੇ ਚਾਰ ਵਜੇ ਦੁਬਾਰਾ ਫੋਨ ਆਇਆ ਕਿ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਹੈ।

ਅਮਨ ਅਰੋੜਾ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਕਿਤੇ ਸਰਕਾਰ ਵੱਲੋਂ ਕੋਝੀ ਸਾਜ਼ਿਸ਼ ਤਾਂ ਨਹੀਂ ਕਿ ਵਿਰੋਧੀ ਧਿਰਾਂ ਦਾ ਵਿਧਾਇਕਾਂ ਨੂੰ ਪਾਜ਼ੀਟਿਵ ਕਰਕੇ ਵਿਧਾਨ ਸਭਾ ਇਜਲਾਸ ਤੋਂ ਬਾਹਰ ਰੱਖਿਆ ਜਾਵੇ। ਅਮਨ ਅਰੋੜਾ ਨੇ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਵਡਾਲਾ ਅਤੇ ਮਨਜੀਤ  ਸਿੰਘ ਬਿਲਾਸਪੁਰਾ ਨੂੰ ਪ੍ਰਾਈਵੇਟ ਲੈਬ ਤੋਂ ਆਪਣਾ ਦੁਬਾਰਾ ਟੈਸਟ ਕਰਾਉਣ ਲਈ ਕਿਹਾ ਹੈ।

Leave a Reply

Your email address will not be published. Required fields are marked *