India International Punjab

2 ਮਾਰਚ,2020 ਦੀਆਂ ਦੇਸ਼-ਵਿਦੇਸ਼ ਤੋਂ ਖ਼ਾਸ ਖ਼ਬਰਾਂ

1.

ਨਿਰਭਯਾ ਦੇ ਬਲਾਤਕਾਰੀਆਂ ਦੀ ਫਾਂਸੀ ਮੁੜ ਟਲੀ, ਪਟਿਆਲਾ ਹਾਊਸ ਕੋਰਟ ਨੇ ਲਾਈ ਰੋਕ, ਅਗਲੇ ਹੁਕਮਾਂ ਤੱਕ ਟਾਲੀ ਫਾਂਸੀ, 3 ਮਾਰਚ ਨੂੰ ਸਵੇਰੇ 6 ਵਜੇ ਲੱਗਣੀ ਸੀ ਫਾਂਸੀ, ਚੌਥੀ ਵਾਰ ਟਾਲੀ ਗਈ ਬਲਾਤਕਾਰੀਆਂ ਦੀ ਫਾਂਸੀ, ਪਹਿਲਾਂ 22 ਜਨਵਰੀ, ਫਿਰ 1 ਫਰਵਰੀ ਤੇ ਹੁਣ 3 ਮਾਰਚ ਨੂੰ ਵੀ ਲਾਈ ਫਾਂਸੀ ‘ਤੇ ਰੋਕ, ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ, ਦੇਸ਼ ਦਾ ਸਾਰਾ ਸਿਸਟਮ ਨਾਕਾਮ।

2.

ਦਿੱਲੀ ਕਤਲੇਆਮ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 48 ਹੋਈ, 1 ਮਾਰਚ ਐਤਵਾਰ ਦੀ ਸ਼ਾਮ ਗੋਲਕਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਚੋ ਮਿਲੀਆਂ 4 ਲਾਸ਼ਾਂ, ਪੁੱਤਰ ਸਮੇਤ ਜਾਨ ਜ਼ੋਖਮ ਚ ਪਾ ਕੇ 60 ਮੁਸਲਮਾਨਾਂ ਨੂੰ ਬਚਾਉਣ ਵਾਲੇ ਦਿੱਲੀ ਦੇ ਸਿੱਖ ਮਹਿੰਦਰ ਸਿੰਘ ਦੀ ਹਰ ਪਾਸੇ ਹੋ ਰਹੀ ਸ਼ਲਾਘਾ, ਜਾਨ ਬਚਾਉਣ ਲਈ ਪੀੜਤ ਲੋਕਾਂ ਨੇ ਮਹਿੰਦਰ ਸਿੰਘ ਦਾ ਕੀਤਾ ਧੰਨਵਾਦ, ਮਹਿੰਦਰ ਸਿੰਘ ਨੇ ਕਿਹਾ, ਸਾਨੂੰ ਸਾਡਾ ਧਰਮ ਸਰਬੱਤ ਦਾ ਭਲਾ ਹੀ ਸਿਖਾਉਂਦਾ ਹੈ, ਦਿੱਲੀ ਹਿੰਸਾ ਨੂੰ ਲੈ ਕੇ ਲੋਕ ਸਭਾ ਬਜਟ ਸ਼ੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਸੰਸਦ ਅੰਦਰ ਤੇ ਬਾਹਰ ਹੋਇਆ ਹੰਗਾਮਾ, ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ।

3.

58 ਸਾਲ ਦੀ ਉਮਰ ਵਿੱਚ ਰਿਟਾਇਰ ਹੋਣਗੇ ਸਰਕਾਰੀ ਮੁਲਾਜ਼ਮ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੈਬਿਨਟ ਦੀ ਮੀਟਿੰਗ ਵਿੱਚ ਲਾਈ ਪੱਕੀ ਮੋਹਰ, ਭ੍ਰਿਸ਼ਟਾਚਾਰ ਖਿਲਾਫ਼ ਕਦਮ ਚੁੱਕਣ ‘ਤੇ ਕੰਮ ਕਾਜ ‘ਚ ਸੁਧਾਰ ਲਿਆਉਣ ਲਈ ਵੀ ਕੈਪਟਨ ਨੇ ਵਿਭਾਗਾਂ ਨੂੰ ਦਿੱਤੀ ਚਿਤਾਵਨੀ, ਕੈਪਟਨ ਦੇ ਸਿਸਵਾਂ ਸਥਿਤ ਫਾਰਮ ਹਾਊਸ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਪੰਜਾਬ ਕੈਬਿਨਟ ਦੀ ਅਹਿਮ ਬੈਠਕ, ਖਜਾਨਾ ਮੰਤਰੀ ਮਨਪ੍ਰੀਤ ਬਾਦਲ ਸਮੇਤ ਸਾਰੀ ਕੈਬਨਿਟ ਹੋਈ ਸ਼ਾਮਿਲ

4.

ਭਾਰਤ ਵਿੱਚ ਵਧਿਆ ਕੋਰੋਨਾਵਾਇਰਸ ਦਾ ਖ਼ਤਰਾ, ਦਿੱਲੀ ਵਿੱਚ ਇੱਕ ਮਰੀਜ਼ ਕੋਰੋਨਾਵਾਇਰਸ ਤੋਂ ਪ੍ਰਭਾਵਿਤ, ਪ੍ਰਭਾਵਿਤ ਮਰੀਜ਼ ਬੀਤੇ ਸਮੇਂ ਇਟਲੀ ਗਈ ਸੀ, ਤੇਲੰਗਾਨਾ ਵਿੱਚ ਵੀ ਇੱਕ ਮਾਮਲਾ ਆਇਆ ਸਾਹਮਣੇ, ਤੇਲੰਗਾਨਾ ਵਾਲਾ ਮਰੀਜ਼ ਦੁਬਈ ਤੋਂ ਆਇਆ ਸੀ ਵਾਪਸ, ਕੋਰੋਨਾਵਾਇਰਸ ਨਾਲ ਪੀੜ੍ਹਤ ਦੋਵਾਂ ਮਰੀਜ਼ਾਂ ਦੀ ਹਾਲਤ ਸਥਿਰ ਹੈ, ਡਾਕਟਰਾਂ ਦੀ ਨਿਗਰਾਨੀ ਹੇਠ ਹਨ ਦੋਵੇਂ ਮਰੀਜ਼, ਕੋਰੋਨਾਵਾਇਰਸ ਨੇ ਦੁਨੀਆ ਭਰ ਵਿੱਚ 3,000 ਤੋਂ ਵੱਧ ਲੋਕਾਂ ਨੂੰ ਖਾ ਲਿਆ ਹੈ, 88,000 ਤੋਂ ਵੱਧ ਲੋਕ ਪ੍ਰਭਾਵਿਤ ਹਨ, ਇਕੱਲੇ ਚੀਨ ਵਿੱਚ 80,000 ਤੋਂ ਵੱਧ ਮਾਮਲੇ, ਹੁਣ ਤੱਕ 70 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ ਕੋਰੋਨਾਵਾਇਰਸ।

 

ਨਵੀਆਂ ਅਤੇ ਤਾਜ਼ਾ ਖ਼ਬਰਾਂ ਲਈ  khalastv.com ਨਾਲ ਜੁੜੇ ਰਹੋ।