India International

ਚੀਨ ਵਿੱਚ ਫਸੇ 18 ਭਾਰਤੀ ਜਵਾਨ 14 ਫਰਵਰੀ ਨੂੰ ਆਉਣਗੇ ਭਾਰਤ ਵਾਪਿਸ

‘ਦ ਖ਼ਾਲਸ ਬਿਊਰੋ :- ਚੀਨ ਵਿੱਚ ਫਸੇ 18 ਭਾਰਤੀ ਜਵਾਨ 14 ਫਰਵਰੀ ਨੂੰ ਭਾਰਤ ਵਾਪਿਸ ਆਉਣਗੇ। ਕੇਂਦਰੀ ਮੰਤਰੀ ਮਨਸੁੱਖ ਮੰਡਾਵਿਆ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਇਹ ਦਲ ਜਾਪਾਨ ਵਿੱਚ ਅੱਜ ਤੋਂ ਨਿਕਲੇਗਾ ਅਤੇ 14 ਫਰਵਰੀ ਤੱਕ ਭਾਰਤ ਵਿੱਚ ਆਪਣੇ ਪਰਿਵਾਰਾਂ ਨਾਲੇ ਮਿਲੇਗਾ।

ਦੋ ਭਾਰਤੀ ਜਹਾਜ਼ ਐੱਮਵੀ ਜਗ ਆਨੰਦ ਅਤੇ ਐੱਮਵੀ ਅਨਾਸਤਾਸੀਆ ਕੋਰੋਨਾ ਵਾਇਰਸ ਦੇ ਕਾਰਨ ਚੀਨ ਦੇ ਜ਼ਿੰਗਤਾਂਗ ਬੰਦਰਗਾਹ ‘ਤੇ ਫਸ ਗਏ ਸੀ। 14 ਜਨਵਰੀ ਨੂੰ ਐੱਮਵੀ ਜਗ ਆਨੰਦ ਤੋਂ 23 ਲੋਕਾਂ ਨੂੰ ਭਾਰਤ ਵਾਪਿਸ ਲਿਆਂਦਾ ਗਿਆ ਸੀ।