ਦ ਖ਼ਾਲਸ ਬਿਊਰੋ:- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਦੌਰਾਨ  ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਜਲ ਸਪਲਾਈ ਦੇ ਪ੍ਰਾਜੈਕਟ ਲਗਾਏ ਜਾਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਮੁਤਾਬਿਕ, ਪਾਣੀ ਦੇ ਪੱਧਰ ‘ਚ ਕਮੀ ਆਉਣ ਕਾਰਨ ਜਲ ਸਪਲਾਈ ਦੇ ਇਹ ਪ੍ਰਾਜੈਕਟ ਇਨ੍ਹਾਂ ਦੋ ਵੱਡੇ ਸ਼ਹਿਰਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਸਾਬਿਤ ਹੋਣਗੇ।

 

ਇਸ ਤੋਂ ਇਲਾਵਾਂ ਹੋਰ ਲਏ ਗਏ ਫੈਸਲਿਆਂ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।

ਮੁਹਾਲੀ, ਲੁਧਿਆਣਾ ਅਤੇ ਜਲੰਧਰ ਵਿੱਚ ਕੋਰੋਨਾਵਾਇਰਸ ਦੀ ਟੈਸਟਿੰਗ ਲਈ 4 ਨਵੀਆਂ ਵਾਇਰਸ ਲੈਬਾਂ ਅਤੇ ਟੈਸਟਿੰਗ ਵਧਾਉਣ ਲਈ 7 ਆਟੋਮੈਟਿਕ RNA ਮਸ਼ੀਨਾਂ ਖ੍ਰੀਦਣ ਦਾ  ਫੈਸਲਾ ਲਿਆ ਗਿਆ ਹੈ।

ਮੀਟਿੰਗ ਦੌਰਾਨ ਜ਼ਮੀਨਾਂ ਐਕੁਆਇਰ ਕਰਨ ਲਈ ‘ਲੈਂਡ ਪੂਲਿੰਗ ਨੀਤੀ’ ਵਿੱਚ ਫੇਰਬਦਲ ਕਰ ਦਿੱਤਾ ਗਿਆ ਹੈ ਮੁਹਾਲੀ ਦੇ (GMADA) ਰਹਾਇਸ਼ੀ ਇਲਾਕੇ ‘ਚ ਸਰਕਾਰ ਨੇ ਲੋਕਾਂ ਨੂੰ ਜ਼ਮੀਨ ਦੇ ਬਦਲੇ ਕਿਤੇ ਹੋਰ ਥਾਂ ‘ਤੇ ਵਾਧੂ ਜ਼ਮੀਨ ਦੇਣ  ਦਾ ਫੈਸਲਾ ਲਿਆ ਹੈ। ਮੁਹਾਲੀ  ‘ਚ ਕੁੱਲ 1680 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

ਇਸ ਤੋਂ ਇਲਾਵਾਂ ਕੈਬਨਿਟ ਦੀ ਮੀਟਿੰਗ ਦੌਰਾਨ ਜੇਲ੍ਹ ਵਿਭਾਗ ਵਿੱਚ 300 ਦੇ ਕਰੀਬ ਜੇਲ੍ਹ ਵਾਰਡਨਾਂ ਨੂੰ ਭਰਤੀ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

 

 

Leave a Reply

Your email address will not be published. Required fields are marked *