International

ਕੋਰੋਨਾਵਾਇਰਸ ਤੋਂ ਬਾਅਦ ਚੀਨ ਸਣੇ 15 ਹੋਰ ਦੇਸ਼ ਕਰਨਗੇ ਵੱਡਾ ਵਪਾਰਕ ਸਮਝੌਤਾ, ਭਾਰਤ ਨੂੰ ਦਿੱਤਾ ਸ਼ਾਮਲ ਹੋਣ ਦਾ ਸੱਦਾ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਮੰਦਹਾਲੀ ਤੋਂ ਬਾਅਦ ਚੀਨ ਸਣੇ 14 ਹੋਰ ਦੇਸ਼ਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸਮੂਹ ਬਣਾਉਣ ਲਈ ਸਹਿਮਤੀ ਜਤਾਈ ਹੈ, ਜਿਸ ਵਿੱਚ ਇੱਕ ਤਿਹਾਈ ਆਰਥਿਕ ਗਤੀਵਿਧੀ ਸ਼ਾਮਲ ਹੋਣਗੀਆਂ। ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਸਮਝੌਤੇ ਨਾਲ ਆਰਥਿਕ ਢਾਂਚਾ ਜਲਦ ਠੀਕ ਹੋ ਸਕਦਾ ਹੈ।

ਸਮੁੱਚੀ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ’ਤੇ 10 ਦੇਸ਼ਾਂ ਵਾਲੇ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸੀਅਨ) ਦੇ ਸਾਲਾਨਾ ਸੰਮੇਲਨ ਦੇ ਦੌਰਾਨ ਅੱਜ ਡਿਜੀਟਲੀ ਦਸਤਖਤ ਕੀਤੇ ਜਾਣਗੇ। ਸਮਝੌਤੇ ਵਿੱਚ ਆਸੀਆਨ 10 ਦੇਸ਼ਾਂ ਤੋਂ ਇਲਾਵਾ ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਸਮਝੌਤੇ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਭਾਰਤ ਲਈ ਦਰ ਖੋਲ੍ਹ ਦਿੱਤੇ ਗਏ ਹਨ। ਸਮਝੌਤੇ ਤਹਿਤ ਆਪਣੀ ਮਾਰਕੀਟ ਖੋਲ੍ਹਣ ਦੀ ਲੋੜ ਕਾਰਨ ਘਰੇਲੂ ਪੱਧਰ ‘ਤੇ ਵਿਰੋਧ ਕਾਰਨ ਭਾਰਤ ਇਸ ਵਿਚੋਂ ਬਾਹਰ ਆ ਗਿਆ ਸੀ।