India

11 ਪੁਲਿਸ ਮੁਲਾਜ਼ਮਾਂ ਨੂੰ ਡਾਂਸ ਵੇਖਣਾ ਪਿਆ ਮਹਿੰਗਾ, ਮੁਅੱਤਲ

‘ਦ ਖ਼ਾਲਸ ਬਿਊਰੋ :- ਮੁਜ਼ੱਫਰਪੁਰ ਵਿੱਚ ਹਾਜੀਪੁਰ ਪੁਲਿਸ ਲਾਈਨ ਵਿੱਚ ਡਾਂਸ ਬਾਰ ਦੀਆਂ ਕੁੜੀਆਂ ਵੱਲੋਂ ਕੀਤੇ ਗਏ ਨਾਚ ‘ਤੇ ਮੁਜ਼ੱਫਰਪੁਰ ਦੀ ਤਿਰਹਟ ਰੇਂਜ ਦੇ ਆਈਜੀ ਗਣੇਸ਼ ਕੁਮਾਰ ਨੇ ਸਖਤ ਕਾਰਵਾਈ ਕਰਦਿਆਂ ਪ੍ਰਬੰਧਨ ਵਿੱਚ ਲੱਗੇ 11 ਪੁਲਿਸ ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਆਈਜੀ ਗਣੇਸ਼ ਕੁਮਾਰ ਨੇ ਸੀਤਾਮੜੀ ਅਤੇ ਸ਼ਿਵਹਾਰ ਦੇ ਐੱਸਪੀ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਮੁਅੱਤਲ ਕੀਤੇ ਗਏ ਪੁਲਿਸ ਕਰਮੀਆਂ ਦੀ ਨਿਯਮਤ ਤੌਰ ‘ਤੇ ਹਾਜ਼ਰੀ ਲਗਾਈ ਜਾਵੇ ਅਤੇ ਜੇਕਰ ਉਹ ਗੈਰ-ਹਾਜ਼ਰ ਹਨ ਤਾਂ ਉਨ੍ਹਾਂ ਦਾ ਰਹਿਣ-ਸਹਿਣ ਭੱਤਾ ਵੀ ਰੋਕਿਆ ਜਾਣਾ ਚਾਹੀਦਾ ਹੈ। ਆਈਜੀ ਗਣੇਸ਼ ਕੁਮਾਰ ਨੇ ਹਾਜੀਪੁਰ ਐੱਸਪੀ ਦੀ ਸਿਫਾਰਸ਼ ’ਤੇ ਇਹ ਕਾਰਵਾਈ ਕਰਦਿਆਂ ਤਿੰਨ ਜ਼ਿਲ੍ਹਿਆਂ ਦੇ ਐੱਸਪੀ ਨੂੰ ਸਾਰੇ ਮੁਅੱਤਲ ਕੀਤੇ ਗਏ ਜਵਾਨਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਪੁਲਿਸ ਵਾਲਿਆਂ ਨੂੰ ਕੁੜੀਆਂ ਨਾਲ ਨੱਚਣਾ ਬਹੁਤ ਮਹਿੰਗਾ ਪੈ ਗਿਆ ਹੈ।

ਜਾਣਕਾਰੀ ਮੁਤਾਬਕ ਹਾਜੀਪੁਰ ਪੁਲਿਸ ਲਾਈਨ ‘ਚ ਮਹਾਸ਼ਿਵਰਾਤਰੀ ਮੌਕੇ ਇੱਕ ਪ੍ਰੋਗਰਾਮ ਜਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਦਿਨ ਵਿੱਚ ਪੂਜਾ ਅਤੇ ਰਾਤ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਬਾਣੀ ਨਾਲ ਹੋਈ, ਪਰ ਹੌਲੀ-ਹੌਲੀ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਲਗਭਗ ਇੱਕ ਘੰਟੇ ਬਾਅਦ, ਭਜਨ ਦਾ ਪ੍ਰੋਗਰਾਮ ਇੱਕ ਕੈਬਰੇ ਨਾਚ ਵਿੱਚ ਬਦਲ ਗਿਆ, ਕਿਉਂਕਿ ਪ੍ਰਬੰਧਕਾਂ ਨੇ ਲੜਕੀਆਂ ਨੂੰ ਡਾਂਸ ਲਈ ਬੁੱਕ ਕੀਤਾ ਸੀ।

ਡੀਜੇ ਦੀ ਆਵਾਜ਼ ਸੁਣਨ ਤੋਂ ਬਾਅਦ ਇਸ ਦੇ ਆਲੇ-ਦੁਆਲੇ ਇੱਕ ਚਰਚਾ ਛਿੜ ਗਈ ਅਤੇ ਕਿਸੇ ਨੇ ਨਾਚ ਦੀ ਵੀਡੀਓ ਬਣਾਈ, ਜੋ ਕਿ ਵਾਇਰਲ ਹੋ ਗਈ ਸੀ। ਰਾਤ ਨੂੰ ਐੱਸਪੀ ਦੇ ਨਿਰਦੇਸ਼ਾਂ ‘ਤੇ ਇਲਾਕੇ ਦੇ ਐੱਸਡੀਪੀਓ ਰਾਘਵ ਦਿਆਲ ਪੁਲਿਸ ਲਾਈਨ ਪਹੁੰਚੇ ਅਤੇ ਪ੍ਰੋਗਰਾਮ ਨੂੰ ਰੋਕਿਆ। ਉੱਥੇ ਮੌਜੂਦ ਸਾਰੇ ਪ੍ਰਬੰਧਕ ਭੱਜ ਗਏ ਪਰ ਐੱਸਡੀਪੀਓ ਨੇ ਉੱਥੇ ਸਥਾਪਤ ਡੀਜੇ ਸਾਊਂਡ ਸੈਟ ਨੂੰ ਕਬਜ਼ੇ ਵਿੱਚ ਲੈ ਲਿਆ।