India

ਸ਼ਿਵ ਸੈਨਾ ਦੇ ਵਰਕਰਾਂ ਨੇ ਜੜ੍ਹੋਂ ਪੁੱਟਿਆ ‘ਅਡਾਨੀ’

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼ਿਵ ਸੈਨਾ ਦੇ ਵਰਕਰਾਂ ਨੇ ਮੁੰਬਈ ਏਅਰਪੋਰਟ ‘ਤੇ ਤੋੜਭੰਨ ਕਰਦਿਆਂ ਏਅਰਪੋਰਟ ‘ਤੇ ਲੱਗਾ ਅਡਾਨੀ ਏਅਰਪੋਰਟ ਦਾ ਬੋਰਡ ਪੁੱਟ ਸੁੱਟਿਆ।ਮਹਾਰਾਸ਼ਟਰ ਦੇ ਸੱਤਾਧਾਰੀ ਮਹਾਂ ਵਿਕਾਸ ਅਹਾਦੀ ਗਠਜੋੜ ਦੀ ਮੈਂਬਰ ਸ਼ਿਵ ਸੈਨਾ ਮੁੰਬਈ ਹਵਾਈ ਅੱਡੇ ਦਾ ਨਾਂ ਅਡਾਨੀ ਸਮੂਹ ਦੇ ਨਾਂ ‘ਤੇ ਰੱਖਣ ਦਾ ਵਿਰੋਧ ਕਰ ਰਹੀ ਹੈ।


ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ਵਿੱਚ ਅਡਾਨੀ ਸਮੂਹ ਨੇ ਜੀਵੀਕੇ ਸਮੂਹ ਦੇ ਕੰਟਰੋਲ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧ ਆਪਣੇ ਕੋਲ ਲਿਆ ਸੀ। ਅਡਾਨੀ ਸਮੂਹ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 74 ਪ੍ਰਤੀਸ਼ਤ ਹਿੱਸੇਦਾਰੀ ਨੂੰ ਕੰਟਰੋਲ ਕਰ ਰਿਹਾ ਹੈ।