International

ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਤੋਂ ਵੱਡੀ ਖ਼ਬਰ, ਸਕੂਲਾਂ ਨੂੰ ਵੀ ਜਾਰੀ ਕੀਤੀਆਂ ਹਦਾਇਤਾਂ

‘ਦ ਖ਼ਾਲਸ ਬਿਊਰੋ- ਅਮਰੀਕਾ ਤੋਂ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਇੱਕ ਮਾੜੀ ਖ਼ਬਰ ਆਈ ਹੈ ਕਿ ਹੁਣ ਨਵੇਂ ਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਆਉਂਦੇ ਸਮੈਸਟਰ ਦੌਰਾਨ ਜਿਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹੋਣਗੇ ਉਨ੍ਹਾਂ ਨੂੰ ਅਮਰੀਕਾ ਨਹੀਂ ਆਉਣ ਦਿੱਤਾ ਜਾਵੇਗਾ। ਇਸਦੀ ਜਾਣਕਾਰੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ (ICE) ਨੇ ਦਿੱਤੀ ਹੈ।

ਇਨ੍ਹਾਂ ਹੀ ਨਹੀਂ,ਅਮਰੀਕਾ ਨੇ ਉੱਥੋਂ ਦੇ ਸਕੂਲਾਂ ਨੂੰ ਨਵੇਂ ਜਾਂ ਮੌਜੂਦਾ ਵਿਦਿਆਰਥੀਆਂ ਨੂੰ ਆਈ-20 ਜੋ ਕਿ ਵਿਦੇਸ਼ੀ ਵਿਦਿਆਰਥੀ ਲਈ ਯੋਗਤਾ ਫਾਰਮ ਹੁੰਦੇ ਹਨ, ਜਾਰੀ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

7 ਜੁਲਾਈ ਨੂੰ ਟਰੰਪ ਸਰਕਾਰ ਨੇ ਫੈਸਲਾ ਲਿਆ ਸੀ ਕਿ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਅਮਰੀਕਾ ਵਿੱਚ ਆਨ ਲਾਈਨ ਹੋ ਗਈ ਹੈ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ। ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪੋ-ਆਪਣੇ ਮੁਲਕਾਂ ‘ਚ ਵਾਪਸ ਭੇਜ ਦਿੱਤਾ ਜਾਵੇਗਾ, ਪਰ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ।