India International

ਲੋਕਾਂ ਨੂੰ ਲਾਕਡਾਊਨ ‘ਚ ਬੰਦ ਕਰਕੇ ਭਾਰਤ ਸਰਕਾਰ ਨੇ ਨਿਵੇਸ਼ ਸ਼ੰਕਰ ਲਈ ਸੱਦੀਆਂ ਅਮਰੀਕੀ ਕੰਪਨੀਆਂ

‘ਦ ਖ਼ਾਲਸ ਬਿਊਰੋ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਸਿਹਤ-ਸੰਭਾਲ, ਬੁਨਿਆਦੀ ਢਾਂਚੇ, ਰੱਖਿਆ, ਊਰਜਾ, ਖੇਤੀਬਾੜੀ ਅਤੇ ਬੀਮਾ ਸੈਕਟਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਲਈ ਖੁੱਲ੍ਹਾਪਣ, ਮੌਕੇ ਅਤੇ ਵਿਕਲਪ ਦਿੰਦਾ ਹੈ। ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਅੱਜ ਦੇ ਦੌਰ ਵਿੱਚ ਭਾਰਤ ਵੱਲੋਂ ਖੁੱਲ੍ਹੇਪਣ, ਮੌਕਿਆਂ ਅਤੇ ਵਿਕਲਪਾਂ ਦੇ ਸੰਪੂਰਨ ਸੁਮੇਲ ਦੀ ਪੇਸ਼ਕਸ਼ ਕਰਨ ਕਰਕੇ ਭਾਰਤ ਪ੍ਰਤੀ ਆਲਮੀ ਆਸ਼ਾਵਾਦੀ ਪ੍ਰਵਿਰਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਲੋਕਾਂ ਅਤੇ ਸ਼ਾਸਨ ਵਿੱਚ ਖੁੱਲ੍ਹੇਪਣ ਨੂੰ ਪਸੰਦ ਕਰਦਾ ਹੈ।’ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ ਆਰਥਿਕ ਲਚਕੀਲੇਪਣ ਦੀ ਅਹਿਮੀਅਤ ਦਰਸਾਈ ਹੈ, ਜਿਸ ਨੂੰ ਮਜ਼ਬੂਤ ਘਰੇਲੂ ਆਰਥਿਕ ਸਮੱਰਥਾਵਾਂ ਨਾਲ ਹਾਸਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣ ਦਾ ਅਰਥ ਹੈ ਪੈਦਾਵਰ ਦੀ ਘਰੇਲੂ ਸਮਰੱਥਾ ਨੂੰ ਬਿਹਤਰ ਬਣਾਉਣਾ, ਵਿੱਤੀ ਪ੍ਰਣਾਲੀ ਦੀ ਸਿਹਤ ਬਹਾਲੀ ਕਰਨੀ ਅਤੇ ਕੌਮਾਂਤਰੀ ਵਪਾਰ ’ਚ ਵਿਭਿੰਨਤਾ ਲਿਆਉਣੀ। ਉਨ੍ਹਾਂ ਨੇ ਤਕਨੀਕੀ ਖੇਤਰ ਦੀ ਇੱਕ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਇੰਟਰਨੈੱਟ ਦੇ ਦਿਹਾਤੀ ਵਰਤੋਂਕਾਰਾਂ ਦੀ ਗਿਣਤੀ ਸ਼ਹਿਰੀ ਵਰਤੋਂਕਾਰਾਂ ਨਾਲੋਂ ਵੱਧ ਹੈ। ਮੋਦੀ ਨੇ ਖੁੱਲ੍ਹੀਆਂ ਮੰਡੀਆਂ ਨੂੰ ਵਧੇਰੇ ਮੌਕੇ ਮਿਲਣ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਸਰਕਾਰ ਨੇ ਭਾਰਤੀ ਅਰਥਚਾਰੇ ਨੂੰ ਵਧੇਰੇ ਖੁੱਲ੍ਹਾ ਅਤੇ ਸੋਧ ਆਧਾਰਿਤ ਬਣਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ।

Comments are closed.