India

ਰਾਹੁਲ ਗਾਂਧੀ ਨੇ ਮੀਡੀਆਂ ਕਰਮਚਾਰੀਆਂ ਦੀ ਪਿੱਠ ਉੱਤੇ ਰੱਖਿਆ ਹੱਥ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੀਡੀਆ ਦੇ ਇਕ ਹਿੱਸੇ ‘ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ। ਕਾਂਗਰਸ ਆਗੂ ਨੇ ਟਵੀਟ ਕਰ ਕੇ ਕਿਹਾ- ਦੁਖੀ! ਮੀਡੀਆ ਦੇ ਕਈ ਸਾਥੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹੋਏ ਸਿਰਫ਼ ਇਕ ਵਿਅਕਤੀ ਦਾ ਚਿਹਰਾ ਦਿਖਾਉਂਦੇ ਹਨ। ਉਹ ਇਸ ਨੂੰ ਲੋਕਾਂ ਤਕ ਨਹੀਂ ਪਹੁੰਚਣ ਦਿੰਦੇ। ਕੀ ਉਸ ਵਿਅਕਤੀ ਨੇ ਕਦੇ ਤੁਹਾਡੇ ਲਈ ਆਵਾਜ਼ ਚੁੱਕੀ ਹੈ..? ਉਸ ਨੇ ਅੱਗੇ ਕਿਹਾ, ‘ਜੋ ਤੁਹਾਨੂੰ ਸਹੀ ਲੱਗੇ ਉਹ ਕਰੋ, ਪਰ ਜੇ ਤੁਹਾਡੇ ਨਾਲ ਬੇਇਨਸਾਫੀ-ਹਿੰਸਾ ਹੋਵੇਗੀ ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਭਵਿੱਖ ਵਿਚ ਵੀ ਤੁਹਾਡੇ ਨਾਲ ਰਹਾਂਗਾ।’

ਇਸ ਤੋਂ ਪਹਿਲਾਂ ਇਕ ਹੋਰ ਟਵੀਟ ਵਿਚ, ਰਾਹੁਲ ਗਾਂਧੀ ਨੇ ਐਤਵਾਰ ਨੂੰ ਗੋਆ ਦੇ ਮੁਕਤੀ ਦਿਵਸ ‘ਤੇ ਗੋਆ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਰਾਹੁਲ ਨੇ ਟਵੀਟ ਕੀਤਾ- ਗੋਆ ਦੇ ਲੋਕਾਂ ਨੂੰ ਉਨ੍ਹਾਂ ਦੇ ਮੁਕਤੀ ਦਿਵਸ ‘ਤੇ ਮੇਰੀਆਂ ਸ਼ੁਭਕਾਮਨਾਵਾਂ। ਅਸੀਂ ਓਪਰੇਸ਼ਨ ਵਿਜੇ (1961) ਦੌਰਾਨ ਪੁਰਤਗਾਲੀਆਂ ਨੂੰ ਹਰਾਉਣ ਵਾਲੇ ਫ਼ੌਜੀਆਂ ਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ।