India

ਮੱਧ-ਪ੍ਰਦੇਸ਼ ‘ਚ ਪੇਪਰ ਦੇਣ ਗਏ ਸਿੱਖ ਪ੍ਰੀਖਿਆਰਥੀ ਦੀ ਦਸਤਾਰ ਲਾਹੀ

ਚੰਡੀਗੜ੍ਹ-(ਪੁਨੀਤ ਕੌਰ) ਮੱਧ-ਪ੍ਰਦੇਸ਼ ਵਿੱਚ ਸੰਸਥਾ ਵੱਲੋਂ ਇੱਕ ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਲਈ ਆਪਣੀ ਪੱਗ ਉਤਾਰਨ ਲਈ ਮਜ਼ਬੂਰ ਕੀਤਾ ਗਿਆ। ਸੋਮਵਾਰ ਨੂੰ ਮੱਧ-ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਧਨਮੋਦ ਸਰਕਾਰੀ ਸੈਕੰਡਰੀ ਸਕੂਲ ਵਿੱਚ 12 ਵੀਂ ਜਮਾਤ ਦਾ ਇੱਕ ਛੋਟਾ ਲੜਕਾ ਬੋਰਡ ਦੀ ਪ੍ਰੀਖਿਆ ਲਈ ਆਇਆ ਸੀ। ਵਿਦਿਆਰਥੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਧਿਕਾਰੀਆਂ ਨੇ ਪ੍ਰੀਖਿਆ ਕੇਂਦਰ ਦੇ ਸਹਾਇਕ ਮੁਖੀ ਨੂੰ ਹਟਾ ਦਿੱਤਾ ਹੈ।

ਵਿਦਿਆਰਥੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਧਨਮੋਦ ਹਾਇਰ ਸੈਕੰਡਰੀ ਸਕੂਲ ਸੈਂਟਰ ਵਿਖੇ ਆਪਣੀ 12 ਵੀਂ ਜਮਾਤ ਦੀ ਪ੍ਰੀਖਿਆ ਦੇ ਰਿਹਾ ਸੀ ਅਤੇ ਜਦੋਂ ਉਹ ਪ੍ਰੀਖਿਆ ਹਾਲ ਵਿਚ ਦਾਖਲ ਹੋਇਆ ਸੀ ਤਾਂ ਉਸਨੂੰ ਆਪਣੀ ਪੱਗ ਉਤਾਰਨ ਲਈ ਬੁਲਾਇਆ ਗਿਆ ਸੀ। ਉਸਨੇ ਕਿਹਾ ਕਿ ਉਸਨੇ ਇਸ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਬਾਰੇ ਕੇਂਦਰ ਦੇ ਮੁੱਖੀ ਨੂੰ ਸ਼ਿਕਾਇਤ ਵੀ ਕੀਤੀ ਪਰ ਮੈਨੂੰ ਦੱਸਿਆ ਗਿਆ ਕਿ ਇਹ ਮੱਧ-ਪ੍ਰਦੇਸ਼ ਸਿੱਖਿਆ ਬੋਰਡ ਦੁਆਰਾ ਨਿਰਧਾਰਤ ਪ੍ਰੀਖਿਆ ਪ੍ਰਕਿਰਿਆ ਸੀ।

ਵਿਦਿਆਰਥੀ ਨੇ ਕਿਹਾ ਕਿ ਇਹ ਮੇਰੇ ਲਈ ਅਪਮਾਨਜਨਕ ਸੀ ਅਤੇ ਮੈਂ ਤਣਾਅ ਦੇ ਕਾਰਨ ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ।ਧਾਰ ਜ਼ਿਲ੍ਹਾ ਦੇ ਜਨਜਾਤੀ ਵਿਕਾਸ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਲੜਕੇ ਨੂੰ ਪੱਗ ਉਤਾਰਨ ਲਈ ਕਿਉਂ ਕਿਹਾ ਗਿਆ ਸੀ,ਇਸ ਬਾਰੇ ਜਾਂਚ ਸ਼ੁਰੂ ਕੀਤੀ ਗਈ।