India

ਮੀਡੀਆ ਨੇ ਕੀਤੀ ਰਿਆ ਚਕੱਰਵਤੀ ਨਾਲ ਧੱਕਾ ਮੁੱਕੀ, ਕੀ ਕੁੜੀਆਂ ਨਾਲ ਅਜਿਹਾ ਵਰਤਾਰਾ ਕਰਨਾ ਸਹੀ ਹੈ? : ਡਾ. ਨਵਜੋਤ ਕੌਰ ਸਿੱਧੂ

‘ਦ ਖ਼ਾਲਸ ਬਿਊਰੋ :- ਸ਼ੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ‘ਤੇ ਮੀਡੀਆ ਵਲੋਂ ਰਿਆ ਚਕੱਰਵਤੀ ਨਾਲ ਹੋਈ ਧੱਕਾ ਮੁੱਕੀ ਦੀ ਵੀਡੀਓ ਨੂੰ ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿਟਰ ਅਕਾਉਂਚ ‘ਤੇ ਸ਼ੇਅਰ ਕਰਦਿਆਂ ਕਿਹਾ ਕਿ ਡਰੱਗ ਲੈਣ ਵਾਲਿਆਂ ਨੂੰ ਨਹੀਂ, ਵੇਚਣ ਵਾਲਿਆਂ ਨੂੰ ਫੜੋ।

ਨਵਜੋਤ ਕੌਰ ਸਿੱਧੂ ਨੇ ਆਪਣੇ ਟਵੀਟ ‘ਚ ਕਿਹਾ, “ਕੀ ਕੁੜੀਆਂ ਨਾਲ ਅਜਿਹਾ ਵਰਤਾਰਾ ਕਰਨਾ ਸਹੀ ਹੈ? ਕੀ ਸ਼ੁਸ਼ਾਂਤ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨ ਲਈ ਮਿਚਿਓਰ ਨਹੀਂ ਸੀ? ਭਾਰਤ ‘ਚ ਕਿਨ੍ਹੇਂ ਲੋਕ ਡਰੱਗ ਲੈਂਦੇ ਹਨ। ਡਰੱਗ ਵੇਚਣ ਵਾਲਿਆਂ ਨੂੰ ਫੜੋ, ਨਾ ਕਿ ਲੈਣ ਵਾਲਿਆਂ ਨੂੰ, ਜਿਨ੍ਹਾਂ ਨੂੰ ਮਿਸਗਾਈਡ ਕੀਤਾ ਜਾਂਦਾ ਹੈ ਅਤੇ ਜੋ ਨਹੀਂ ਜਾਣਦੇ ਕਿ ਇਸ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ। ਮੀਡੀਆ ਕੌਣ ਹੁੰਦਾ ਹੈ ਉਸ ਨੂੰ ਹਰ ਦਿਨ ਸਜ਼ਾ ਦੇਣ ਵਾਲਾ?

ਦੱਸਣਯੋਗ ਹੈ ਕਿ ਰਿਆ ਚੱਕਰਵਰਤੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ ਸ਼ੁਸ਼ਾਂਤ ਦੀ ਭੈਣ ਪ੍ਰਿਯੰਕਾ ਸਿੰਘ ਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਤਰੁਣ ਕੁਮਾਰ ਸਮੇਤ ਕੁੱਝ ਹੋਰ ਲੋਕਾਂ ਖ਼ਿਲਾਫ਼ FIR ਦਰਜ ਕੀਤੀ ਹੈ। ਮੁੰਬਈ ਦੇ ਬਾਂਦਰਾ ਥਾਣੇ ਵਿੱਚ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਉਕਸਾਉਣ, ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ ਹੈ।