International

ਬੌਰਿਸ ਜੌਨਸਨ ਠੀਕ ਹੋਏ, UK ‘ਚ 10 ਹਜ਼ਾਰ ਤੋਂ ਵੱਧ ਮੌਤਾਂ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਨਾਲ ਯੂਕੇ ਵਿੱਚ ਮੌਤਾਂ ਦਾ ਅੰਕੜਾ 10,000 ਦੇ ਪਾਰ ਹੋ ਗਿਆ ਹੈ। ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 737 ਨਵੇਂ ਕੇਸ ਸਾਹਮਣੇ ਆਏ ਹਨ।

ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 10,612 ਦੱਸੀ ਜਾ ਰਹੀ ਹੈ। ਯੂਕੇ 10,000 ਮੌਤਾਂ ਦੀ ਗਿਣਤੀ ਪਾਰ ਕਰਨ ਵਾਲਾ ਪੰਜਵਾਂ ਦੇਸ ਹੈ। ਇਸ ਸੂਚੀ ਵਿੱਚ ਅਮਰੀਕਾ, ਸਪੇਨ, ਇਟਲੀ ਤੇ ਫਰਾਂਸ ਸ਼ਾਮਲ ਹਨ,

ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹਸਪਤਾਲ ਤੋਂ ਵਾਪਿਸ ਆਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਿਹਤ ਕਰਮੀਆਂ ਦਾ ਧੰਨਵਾਦ ਕੀਤਾ।