Punjab

ਬਾਦਲ ਪਿੰਡੋਂ ਧਰਨੇ ਤੋਂ ਮੁੜ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

‘ਦ ਖ਼ਾਲਸ ਬਿਊਰੋ:- ਬਠਿੰਡਾ ਵਿੱਚ ਬਾਦਲ ਰੋਡ ‘ਤੇ ਧਰਨੇ ਤੋਂ ਮੁੜਦੇ ਸਮੇਂ ਕਿਸਾਨਾਂ ਨਾਲ ਭਰੀ ਹੋਈ ਬੱਸ ਹਾਦਸਾਗ੍ਰਸਤ ਹੋ ਗਈ ਹੈ।   ਇਸ ਹਾਦਸੇ ਦੇ ਵਿੱਚ 15 ਕਿਸਾਨ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਕਿਸਾਨਾਂ ਦੀ ਹਾਲਤ ਗੰਭੀਰ ਹੈ।

ਸਾਰੇ ਕਿਸਾਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਕਿਸਾਨ ਬਾਦਲ ਪਿੰਡ ਤੋਂ ਮਾਨਸਾ ਵੱਲ ਜਾ ਰਹੇ ਸੀ ਕਿ ਰਸਤੇ ਵਿੱਚ ਇਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

ਬੱਸ ਵਿੱਚ 50 ਦੇ ਕਰੀਬ ਕਿਸਾਨ ਮੌਜੂਦ ਸਨ। ਇਹ ਬੱਸ ਸੜਕ ਉੱਤੇ ਖੜੇ ਇੱਕ ਟ੍ਰੈਕਟਰ ਨਾਲ ਟਕਰਾ ਗਈ ਸੀ।