India

ਦਿੱਲੀ ‘ਚ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਏ ਪਹਿਲੇ ਮਰੀਜ਼ ਨੂੰ ਹਸਪਤਾਲੋਂ ਮਿਲੀ ਛੁੱਟੀ-ਅਰਵਿੰਦ ਕੇਜਰੀਵਾਲ

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਵਿੱਚ ਜਿਹੜੇ ਮਰੀਜ਼ਾਂ ਉੱਪਰ ਪਲਾਜ਼ਮਾ ਥੈਰੇਪੀ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਠੀਕ ਹੋਣ ਵਾਲੇ ਪਹਿਲੇ ਮਰੀਜ਼ ਨੂੰ ਛੁੱਟੀ ਮਿਲ ਗਈ ਹੈ ਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਕਿ ਦਿੱਲੀ ‘ਚ 3515 ਕੇਸ ਹੋ ਗਏ ਹਨ।

ਅਸੀਂ ਦਿੱਲੀ ਵਿੱਚ ਜ਼ਿਆਦਾ ਟੈਸਟ ਕਰ ਰਹੇ ਹਾਂ। 10 ਲੱਖ ਲੋਕਾਂ ਪਿੱਛੇ 2300 ਟੈਸਟ ਹੋ ਰਹੇ ਹਨ। ਇਸ ਲਈ ਮਾਮਲੇ ਜ਼ਿਆਦਾ ਹਨ।
ਪੂਰੇ ਦੇਸ ਵਿੱਚ 10 ਲੱਖ ਲੋਕਾਂ ਪਿੱਛੇ 500 ਟੈਸਟ ਹੋ ਰਹੇ ਹਨ।

ਸਾਨੂੰ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਮਿਲੀ ਸੀ। ਅਤੇ ਕੁੱਝ ਮਰੀਜਾਂ ਉੱਤੇ ਟਰਾਇਲ ਵੀ ਕਰ ਰਹੇ ਹਾਂ। ਪਲਾਜ਼ਮਾ ਥੈਰੇਪੀ ਨਾਲ ਪਹਿਲਾਂ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ। ਉਹ ਆਈਸੀਯੂ ਵਿੱਚ ਸੀ। ਸ਼ੁਰੂਆਤੀ ਨਤੀਜੇ ਚੰਗੇ ਮਿਲੇ ਹਨ। ਐੱਲਐਨਜੇਪੀ ਵਿੱਚ ਹਾਲੇ ਗੰਭੀਰ ਮਰੀਜ਼ਾਂ ‘ਤੇ ਸਿਰਫ਼ ਟਰਾਇਲ ਕਰ ਰਹੇ ਹਾਂ।

ਦਿੱਲੀ ਵਿੱਚ ਪਲਾਜ਼ਮਾ ਟਰਾਇਲ ਚੱਲ ਰਹੇ ਹਨ:-
ਠੀਕ ਹੋਏ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ, ਤਕਰਬੀਨ ਸਾਰੇ ਪਲਾਜ਼ਮਾ ਦਾਨ ਕਰ ਰਹੇ ਹਨ।
ਇਸ ਮਹੀਨੇ ਅਸੀਂ ਗਰੀਬਾਂ ਨੂੰ ਦੁਗਣਾ ਰਾਸ਼ਨ ਦੇ ਰਹੇ ਹਾਂ।
ਇਸ ਮਹੀਨੇ 10 ਕਿੱਲੋ ਪ੍ਰਤੀ ਵਿਅਕਤੀ ਰਾਸ਼ਨ ਦੇ ਰਹੇ ਹਾਂ।
ਇੱਕ ਕਿਟ ਵੀ ਹੋਵੇਗੀ ਜਿਸ ਵਿੱਚ ਸਾਬਣ, ਤੇਲ, ਲੂਣ ਵਰਗੀਆਂ ਚੀਜਾਂ ਹਨ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3515 ਹੋਈ ਜਦੋਂਕਿ 1094 ਲੋਕ ਠੀਕ ਹੋ ਗਏ ਹਨ। ਰੈੱਡ ਜ਼ੋਨ ਵਿੱਚ ਰਹਿ ਰਹੇ ਲੋਕਾਂ ਦੀ ਦੁਬਾਰਾ ਸਕ੍ਰੀਨਿੰਗ ਕੀਤੀ ਜਾਵੇਗੀ। ਮੈਡੀਕਲ ਟੀਮਾਂ ਘਰ-ਘਰ ਜਾ ਕੇ ਚੈੱਕਅਪ ਕਰਨਗੀਆਂ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਲਾਂਕਿ ਪਲਾਜ਼ਮਾ ਥੈਰੇਪੀ ਦੇ ਸਫ਼ਲ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਵਿਸ਼ਵ ਸਹਿਤ ਸੰਗਠਨ ਯਾਨਿ ਕਿ WHO ਇਹ ਸਾਫ਼ ਤੌਰ ਤੇ ਇਹ ਬਿਆਨ ਦਿੱਤਾ ਹੈ ਕਿ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਕਰਨਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਕੋਰੋਨਾ ਵਾਇਰਸ ਪੀੜਤਾਂ ਦੇ ਚੰਗੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਵੀ ਦੁਬਾਰਾ ਕੋਰੋਨਾਵਾਇਰਸ ਦੇ ਕੇਸ ਆ ਚੁੱਕੇ ਆ ਚੁੱਕੇ ਹਨ ਤੇ ਆ ਰਹੇ ਨੇ।