International

ਜੋ ਬਾਇਡਨ ਨੇ ਪਹਿਲੇ ਭਾਸ਼ਣ ‘ਚ ਜਿੱਤਿਆ ਅਮਰੀਕੀਆਂ ਦਾ ਦਿਲ

‘ਦ ਖ਼ਾਲਸ ਬਿਊਰੋਂ :-  ਅਮਰੀਕਾ ਦੇ 46ਵੇਂ ਰਾਸ਼ਟਰਪਤੀ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਹੋਣਗੇ । ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਉਣੇ ਵੀ ਅਜੇ ਬਾਕੀ ਹਨ। ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਉਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ।

 

ਇਸ ਜਿੱਤ ਤੋਂ ਬਾਅਦ ਬਾਇਡਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਦੇਸ਼ ਨੂੰ ਇਕਜੁੱਟ ਕਰਨ ਦਾ ਸੰਕਲਪ ਲਿਆ ਤੇ ਕਿਹਾ, ਕਿ ‘ਹੁਣ ਅਮਰੀਕਾ ਵਿਚ ਜ਼ਖਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ’। ਜੋ ਬਾਇਡਨ ਨੇ ਕਿਹਾ, ‘ਮੈਂ ਵਾਅਦਾ ਕਰਦਾ ਹਾਂ ਕਿ ਮੈਂ ਦੇਸ਼ ਨੂੰ ਤੋੜਨ ਵਾਲਾ ਨਹੀਂ ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ।’

 

ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ, “ਦੇਸ਼ ਦੇ ਲੋਕਾਂ ਨੇ ਸਾਨੂੰ ਸਪੱਸ਼ਟ ਜਿੱਤ ਦਿੱਤੀ ਹੈ।” ਅਸੀਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਾਂ, ਜੋ ਬਾਇਡਨ ਨੇ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਵੱਲੋਂ ਲਾਲ ਅਤੇ ਨੀਲੇ ਰੰਗ ਵਿੱਚ ਰੰਗੇ ਗਏ ਯੂਐਸ ਦੇ ਨਕਸ਼ੇ ਉੱਤੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, ‘ਮੈਂ ਅਜਿਹਾ ਰਾਸ਼ਟਰਪਤੀ ਬਣਾਂਗਾ ਜੋ ਲਾਲ ਅਤੇ ਨੀਲੇ ਰੰਗ ਵਿਚ ਰੰਗੇ ਅਮਰੀਕੀ ਸੂਬਿਆਂ ਨੂੰ ਹੀ ਨਹੀਂ ਵੇਖਾਗਾ, ਬਲਕਿ ਪੂਰੇ ਅਮਰੀਕਾ ਨੂੰ ਵੇਖਾਗਾ ।

 

ਟਰੰਪ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਾਇਡਨ ਨੇ ਕਿਹਾ, ‘ਮੈਂ ਜਾਣਦਾ ਹਾਂ ਜਿਹੜੇ ਲੋਕਾਂ ਨੇ ਟਰੰਪ ਨੂੰ ਵੋਟ ਦਿੱਤਾ ਹੈ ਉਹ ਲੋਕ ਅੱਜ ਜਰੂਰ ਨਿਰਾਸ਼ ਹੋਣਗੇ। ਮੈਂ ਵੀ ਕਈ ਵਾਰ ਹਾਰਿਆ ਹਾਂ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਸ ‘ਚ ਮੌਕਾ ਮਿਲਦਾ ਹੈ। ਚਲੋ ਨਫਰਤ ਖਤਮ ਕਰੀਏ ਤੇ ਇਕ ਦੂਜੇ ਦੀ ਗੱਲ ਸੁਣੀਏ ਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਨ ਸਮਝਣਾ ਬੰਦ ਕਰੋ, ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਇਬਲ ਸਾਨੂੰ ਸਿਖਾਉਂਦੀ ਹੈ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ ਤੇ ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ। ਸਭ ਤੋਂ ਪਹਿਲਾਂ ਕੋਵਿਡ 19 ਨੂੰ ਕੰਟਰੋਲ ਕਰਨਾ ਹੋਵੇਗਾ। ਫਿਰ ਇਕੋਨੌਮੀ ਤੇ ਦੇਸ਼ ਨੂੰ ਰਾਹ ‘ਤੇ ਲਿਆਉਣਾ ਹੋਵੇਗਾ।’