Punjab

ਜੀਉਂਦੇ ਵਿਅਕਤੀ ਨੂੰ ਮਰਿਆ ਸਾਬਤ ਕਰਨ ਦੀ ਖ਼ਬਰ ਛਾਪਣ ‘ਤੇ ਪੰਜਾਬ ਸਰਕਾਰ ਨੇ ਇੱਕ ਅਖਬਾਰ ਨੂੰ ਕੱਢਿਆ ਤਿੱਖਾ ਨੋਟਿਸ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵੱਲੋਂ ਦੈਨਿਕ ਭਾਸਕਰ ਅਖ਼ਬਾਰ ਖ਼ਿਲਾਫ਼ ਅੱਜ ਇੱਕ ਗਲਤ ਖ਼ਬਰ ਛਾਪਣ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਦੈਨਿਕ ਭਾਸਕਰ ਦੁਆਰਾ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਬਾਰੇ ਗਲਤ ਖ਼ਬਰ ਛਾਪਣਾ ਇੱਕ ਚੰਗੀ ਪੱਤਰਕਾਰੀ ਦੇ ਨਿਯਮਾਂ ਤੇ ਨੈਤਿਕਤਾ ਦੀ ਉਲੰਘਣਾ ਕਰਨਾ ਸੀ।

ਬੁਲਾਰੇ ਨੇ ਕਿਹਾ ਕਿ ਪੱਤਰਕਾਰਾਂ ਨੇ ਇੱਕ ਜਿਉਂਦੇ ਵਿਅਕਤੀ ਨੂੰ ਮ੍ਰਿਤ ‘ਘੋਸ਼ਿਤ’ ਕਰ ਦਿੱਤਾ ਹੈ ਤੇ ਕਿਸੇ ਹੋਰ ਰੋਗੀ ਦੇ ਬਾਰੇ ਜਾਣਕਾਰੀ ਛਾਪ ਦਿੱਤੀ। ਇਹ ਖ਼ਬਰ ਦੋਵਾਂ ਵਿਅਕਤੀਆਂ ਦੀਆਂ ਜ਼ਿੰਦਗੀਆਂ ਨੂੰ ਅਪਮਾਨਿਤ ਤੇ ਝੂੱਠਾ ਦਰਸ਼ਾਉਂਦਾ ਹੈ। ਹਾਲਾਂਕਿ ਰਜਿੰਦਰਾਂ ਹਸਪਤਾਲ ਦੇ ਰਿਕਾਰਡ ਮੁਤਾਬਿਕ ਹਸਪਤਾਲ ਤੋਂ ਛੁੱਟੀ ਮਿਲਣ ‘ਤੋਂ ਬਾਅਦ ਸੁਖਦੇਵ ਸਿੰਘ ਨੂੰ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਿਰਨਦੀਪ ਕੌਰ ਤੇ ਰਣਜੀਤ ਕੌਰ ਨੇ ਅਖ਼ਬਾਰ ਦੀ ਰਿਪੋਰਟ ‘ਚ ਕੋਈ ਅਜੀਹਾ ਦਾਵਾ ਨਹੀਂ ਕੀਤਾ। ਫਿਲਹਾਲ ਉਹ ਰਾਜਿੰਦਰਾ ਹਸਪਤਾਲ ਦੇ ਨਾਨ-ਕੋਵਿਡ ਐਮਰਜੈਂਸੀ ਵਾਰਡ ‘ਚ ਦਾਖ਼ਲ ਹਨ ਤੇ ਉਨ੍ਹਾਂ ਨੂੰ ਵਧੀਆ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਗਈ ਹੈ। ਕਥਿਤ ਤੌਰ ‘ਤੇ ਉਹ ਮਿਰਗੀ ਦੀ ਬਿਮਾਰੀ ਤੋਂ ਪੀੜਤ ਹਨ ਤੇ ਅਲੱਗ-ਥਲੱਗ ਵਾਰਡ ‘ਚ ਦਾਖ਼ਲ ਹਨ। ਡਿਊਟੀ ‘ਤੇ ਤੈਨਾਤ ਕਰਮਚਾਰੀਆਂ ਵੱਲੋਂ ਤੇ ਇਨ੍ਹਾਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਇਲਾਜ ਦੀ ਪੂਰਨ ਸੰਤੁਸ਼ਟੀ ਜ਼ਾਹਰ ਕੀਤੀ ਹੈ।

ਜਦਕਿ ਅਖ਼ਬਾਰ ਦਾ ਇਹ ਦਾਅਵਾ ਹੈ ਕਿ ਮਰੀਜ਼ 12 ਘੰਟੇ ਤੱਕ ਫਰਸ਼ ‘ਤੇ ਲੰਮੇਂ ਪਈ ਰਹੀ, ਜੋ ਕਿ ਬਿਲਕੁਲ ਗਲਤ, ਝੂੱਠੀ ਤੇ ਬਹੁਤ ਹੀ ਨਿੰਦਣਯੋਗ ਹੈ, ਜਿਸ ‘ਤੇ ਰਾਜ ਸਰਕਾਰ ਨੇ ਵੀ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਤਰ੍ਹਾਂ ਦੀ ਖ਼ਬਰ ਸਿਰਫ ਇੱਕ ਨਕਾਰਾਤਮਕ ਕਹਾਣੀ ਤੇ ਅੱਖਾਂ ਨੂੰ ਧੋਖਾ ਦੇਣ ਵਾਲੀ ਹੀ ਹੋ ਸਕਦੀ ਹੈ। ਮੀਡੀਆ ਨੇ ਆਪਣੇ ਸੱਚੇ ਪੇਸ਼ੇ ਨੂੂੰ ਵਿਗਾੜਣ ਦੇ ਨਾਲ-ਨਾਲ ਸਾਡੀ ਸਿਹਤ ਦੇਖਭਾਲ ਦੀਆਂ ਸਹੂਲਤਾਂ ‘ਚ ਲੋਕਾਂ ਦੇ ਵਿਸ਼ਵਾਸ ਤੋੜਿਆ ਹੈ। ਪੱਤਰਕਾਰੀ ‘ਤੇ ਤੱਥਾਂ ਦੀ ਕੀਮਤ ‘ਤੇ ਸਨਸਨੀਖੇਜ ਦੇ ਇਸ ਵਰਤਾਰੇ ਨੂੰ ਹਰ ਕੀਮਤ ‘ਤੇ ਰੋਕਿਆ ਜਾਣਾ ਚਾਹੀਦਾ ਹੈ।

ਹਸਪਤਾਲ ਦੇ ਅਧਿਕਾਰੀਆਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਜੀਹੀਆਂ ਗਲਤ ਖ਼ਬਰਾਂ ਛਾਪਣ ਦੇ ਖ਼ਿਲਾਫ਼ ਕਾਨੂੰਨੀ ਰਾਹ ਭਾਲਣ ਦੇ ਵਿਕਲਪ ਦੀ ਪੜਤਾਲ ਕੀਤੀ ਜਾਵੇ।