Others

ਜਹਾਜ਼ ਵਿਚ ਸਮਾਨ ਰੱਖ ਕੇ ਸੌਂ ਗਿਆ ਇੰਡੀਗੋ ਦਾ ਬੈਗੇਜ ਹੈਂਡਲਰ, ਫਿਰ ਦੇਖੋ ਕੀ ਹੋਇਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਯਾਤਰੀ ਜਹਾਜ਼ ਕੰਪਨੀ ਇੰਡੀਗੋ ਦੇ ਬੈਗੇਜ ਹੈਂਡਲਰ ਦੇ ਲਈ ਜਹਾਜ਼ ਦੇ ਅੰਦਰ ਸੌਣਾ ਸੰਕਟ ਦਾ ਸਬਬ ਬਣ ਗਿਆ। ਦਰਅਸਲ, ਇੰਡੀਗੋ ਦਾ ਇੱਕ ਬੈਗੇਜ ਹੈਂਡਲਰ ਜਹਾਜ਼ ਦੇ ਕਾਰਗੋ ਕੰਪਾਰਟਮੈਂਟ ਵਿਚ ਸੌਂ ਗਿਆ। ਇਹ ਯਾਤਰੀ ਜਹਾਜ਼ ਮੁੰਬਈ ਤੋਂ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਜਾ ਰਿਹਾ ਸੀ। ਇਸ ਜਹਾਜ਼ ਨੇ ਯੂਏਈ ਦੇ ਲਈ ਉਡਾਣ ਭਰੀ। ਬੈਗੇਜ ਹੈਂਡਲਰ ਸੁੱਤਾ ਹੋਇਆ ਸੁਰੱਖਿਅਤ ਢੰਗ ਨਾਲ ਮੁੰਬਈ ਤੋਂ ਆਬੂਧਾਬੀ ਪਹੁੰਚ ਗਿਆ।

ਹਵਾਈ ਆਵਾਜਾਈ ਦੀ ਨਿਗਰਾਨੀ ਰੱਖਣ ਵਾਲੇ ਡੀਜੀਸੀਏ ਨੇ ਦੱਸਿਆ ਕਿ ਐਤਵਾਰ ਨੂੰ ਏਅਰਕਰਾਫਟ ਵਿਚ ਸਮਾਨ ਦੀ ਲੋਡਿੰਗ ਕਰਨ ਤੋਂ ਬਾਅਦ ਲੋਡਰ ਨੂੰ ਨੀਂਦ ਆ ਗਈ ਅਤੇ ਉਹ ਸਮਾਨ ਦੇ ਪਿੱਛੇ ਸੌਂ ਗਿਆ। ਸਮਾਨ ਰੱਖਣ ਵਾਲਾ ਜਹਾਜ਼ ਦਾ ਦਰਵਾਜ਼ਾ ਬੰਦ ਹੋ ਗਿਆ ਅਤੇ ਜਹਾਜ਼ ਨੇ ਮੁੰਬਈ ਤੋਂ ਆਬੂਧਾਬੀ ਲਈ ਉਡਾਣ ਭਰ ਲਈ। ਇਸ ਦੌਰਾਨ ਲੋਡਰ ਦੀ ਨੀਂਦ ਖੁਲ੍ਹੀ ਤਦ ਤੱਕ ਉਹ ਬਹੁਤ ਦੇਰ ਚੁੱਕੀ ਸੀ। ਜਹਾਜ਼ ਦੇ ਆਬੂਧਾਬੀ ਪੁੱਜਣ ’ਤੇ ਲੋਡਰ ਦੀ ਅਧਿਕਾਰੀਆਂ ਵਲੋਂ ਮੈਡੀਕਲ ਜਾਂਚ ਕੀਤੀ ਗਈ।

ਡੀਜੀਸੀਏ ਨੇ ਕਿਹਾ ਕਿ ਲੋਡਰ ਮੈਡੀਕਲ ਜਾਂਚ ਵਿਚ ਠੀਕ ਪਾਇਆ ਗਿਆ ਹੈ। ਆਬੂਧਾਬੀ ਦੇ ਅਧਿਕਾਰੀਆਂ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਇਸ ਲੋਡਰ ਨੂੰ ਉਸੇ ਜਹਾਜ਼ ਵਿਚ ਇੱਕ ਯਾਤਰੀ ਦੇ ਰੂਪ ਵਿਚ ਵਾਪਸ ਮੁੰਬਈ ਲਿਆਇਆ ਗਿਆ। ਇਸ ਯਾਤਰੀ ਨੂੰ ਅਜੇ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਜਾਂਚ ਚਲ ਰਹੀ ਹੈ। ਇਸ ਬਾਰੇ ਵਿਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਵਾਕਫ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਬਾਰੇ ਦੱਸ ਦਿੱਤਾ ਗਿਆ। ਇਸ ਮਾਮਲੇ ਦੀ ਅਜੇ ਜਾਂਚ ਚਲ ਰਹੀ ਹੈ।

ਦੱਸਦੇ ਚਲੀਏ ਕਿ ਜਹਾਜ਼ ਦੇ ਲੈਂਡਿੰਗ ਗੇਅਰ ਦੇ ਅੰਦਰ ਲੁਕ ਕੇ ਪ੍ਰਦੀਪ ਸੈਣੀ ਨਾਂ ਦਾ ਭਾਰਤੀ ਵਿਅਕਤੀ ਲੰਡਨ ਵਿਚ ਪਹੁੰਚ ਗਿਆ ਸੀ। ਅਕਤੂਬਰ 1996 ਵਿਚ ਪ੍ਰਦੀਪ ਅਤੇ ਉਨ੍ਹਾਂ ਦਾ ਛੋਟਾ ਭਰਾ ਵਿਜੇ ਸੈਣੀ ਨਵੀਂ ਦਿੱਲੀ ਵਿਚ ਇੱਕ ਬਰਤਾਨਵੀ ਏਅਰਵੇਜ਼ ਬੋਇੰਗ 747 ਦੇ ਵਹੀਲ ਬੇਅ ਵਿਚ ਲੁਕ ਗਿਆ ਸੀ, ਜੋ ਲੰਡਨ ਹੀਥਰੋ ਵੱਲ ਜਾ ਰਿਹਾ ਸੀ। ਸਿੱਖ ਵੱਖਵਾਦੀ ਸਮੂਹ ਦੇ ਮੈਂਬਰ ਹੋਣ ਦਾ ਦੋਸ਼ ਲੱਗਣ ਤੋਂ ਬਾਅਦ ਪੰਜਾਬ ਦੇ ਕਾਰ ਮਕੈਨਿਕ ਭਰਾਵਾਂ ਨੇ ਭਾਰਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ।