Punjab

ਕੋਰੋਨਾ ਨਾਲ ਕਿਸਾਨਾਂ ਨੂੰ ਕੁੱਝ ਨਹੀਂ ਹੋਣਾ, ਸਗੋਂ ਸਰਕਾਰ ਦੀਆਂ ਨੀਤੀਆਂ ਨਾਲ ਜ਼ਰੂਰ ਦੇਸ਼ ਉੱਜੜੇਗਾ : ਪੰਧੇਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਨ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਿਸਾਨ ਰੋਸ ਰੈਲੀਆਂ ਕਰ ਰਹੇ ਹਨ ਤੇ ਕਿਸਾਨਾਂ ਦੇ ਵੱਡੇ ਇਕੱਠਾ ਕਾਰਨ ਕੋਰੋਨਾ 80 ਫੀਸਦ ਵਧਿਆ ਹੈ। ਪੰਧੇਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਚੋਣਾਂ ਵਾਲੇ ਇਲਾਕਿਆਂ ਵਿੱਚ ਲੱਖਾਂ ਲੋਕਾਂ ਵਿਚਾਲੇ ਰੈਲੀਆਂ ਕਰ ਰਹੇ ਹਨ, ਉੱਥੇ ਕੋਰੋਨਾ ਕਿਉਂ ਨਹੀਂ ਫੈਲ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪਤਾ ਹੈ ਕਿ ਜਿੱਥੇ ਇਲੈਕਸ਼ਨ ਹਨ, ਉੱਥੇ ਕੋਰੋਨਾ ਨਹੀਂ ਫੈਲਦਾ ਹੈ। ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਕੋਰੋਨਾ ਨਾਲ ਨਹੀਂ ਮਰਨਗੇ ਸਗੋਂ ਸਰਕਾਰ ਦੀਆਂ ਨੀਤੀਆਂ ਨਾਲ ਜ਼ਰੂਰ ਦੇਸ਼ ਇੱਕ ਦਿਨ ਉੱਜੜ ਜਾਵੇਗਾ।